ਸੀਜੀਸੀ ਲਾਂਡਰਾਂ ਵਿਖੇ ਔਮੈਂਟੋ 1.0 ਟੈਕ ਫੈਸਟ ਕਰਵਾਇਆ
ਮੋਹਾਲੀ :: ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ, ਸੀਜੀਸੀ ਲਾਂਡਰਾਂ ਵੱਲੋਂ ਦੋ ਰੋਜ਼ਾ ਟੈਕ ਫੈਸਟ ਔਮੈਂਟੋ 1.0 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਅੱਜ ਡਾ.ਦਪਿੰਦਰ ਕੌਰ ਬਖਸ਼ੀ ਸੰਯੁਕਤ ਨਿਰਦੇਸ਼ਕ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਅਤੇ ਡਾ.ਰਿਚੀ ਵੀ ਮਹਾਜਨ, ਸਾਇੰਟਿਸਟ ਡੀ, ਬਾਇਓਟੈਕਨਾਲੋਜੀ ਵਿਭਾਗ, ਵਿਿਗਆਨ ਅਤੇ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ.ਪਲਕੀ ਸਾਹਿਬ ਕੌਰ, ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ ਵੱਲੋਂ ਕੀਤੀ ਗਈ।
ਇਸ ਵਿਸ਼ੇਸ਼ ਮੌਕੇ ਡਾ.ਦਪਿੰਦਰ ਕੌਰ ਬਖਸ਼ੀ ਨੇ ਵਿਿਦਆਰਥੀਆਂ ਨੂੰ ਆਪਣੇ ਖੋਜ ਹੁਨਰ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਵੱਖ-ਵੱਖ ਖੋਜ ਪ੍ਰਸਤਾਵਾਂ ਲਈ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਆਪਣੇ ਗਿਆਨ ਵਿੱਚ ਵਾਧਾ ਕਰਨ ਅਤੇ ਵਿਿਗਆਨਕ ਤਰੱਕੀ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਦੂਜੇ ਪਾਸੇ, ਡਾ.ਰਿਚੀ ਵੀ ਮਹਾਜਨ ਨੇ ਵਿਿਦਆਰਥੀਆਂ ਨੂੰ ਖਾਸ ਕਰ ਕੇ ਆਮ ਆਦਮੀ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਖੋਜ ਅਤੇ ਇਸ ਦੇ ਅਸਲ ਸੰਸਾਰ ਉਪਯੋਗਾਂ ਬਾਰੇ ਆਲੋਚਨਾਤਮਕ ਤੌਰ ’ਤੇ ਸੋਚਣ ਦੀ ਅਪੀਲ ਕੀਤੀ।
ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ ਵੱਲੋਂ ਕਰਵਾਇਆ ਇਹ ਔਮੈਂਟੋ 1.0 ਟੈਕ ਫੈਸਟ ਪ੍ਰੇਰਨਾ, ਨਵੀਨਤਾ ਅਤੇ ਆਪਸੀ ਤਾਲਮੇਲ ਨਾਲ ਭਰਪੂਰ ਇੱਕ ਸ਼ਾਨਦਾਰ ਪ੍ਰੋਗਰਾਮ ਸਾਬਤ ਹੋਇਆ। ਵਿਿਗਆਨ ਅਤੇ ਤਕਨਾਲੋਜੀ ਵਿੱਚ ਪ੍ਰਮੁੱਖ ਹਸਤੀਆਂ ਵੱਲੋਂ ਦਿੱਤੇ ਦਿਲਚਸਪ ਭਾਸ਼ਣਾਂ ਤੋਂ ਲੈ ਕੇ ਸਥਿਰਤਾ ਅਤੇ ਵਿਹਾਰਕ ਹੱਲਾਂ ’ਤੇ ਪੈਨਲ ਚਰਚਾਵਾਂ ਤੱਕ, ਫੈਸਟ ਨੇ ਸੱਚਮੁੱਚ ਭਾਗੀਦਾਰਾਂ ਵਿੱਚ ਉਤਸੁਕਤਾ ਅਤੇ ਆਲੋਚਨਾਤਮਕ ਸੋਚ ਨੂੰ ਜਗਾਉਣ ਵਿੱਚ ਮਦਦ ਕੀਤੀ। ਇਸ ਦੇ ਨਾਲ ਹੀ ਸਟਾਰਟਅੱਪ ਐਕਸਪੋ, ਜੋ ਕਿ ਨਵੀਨਤਾਕਾਰੀ ਉੱਦਮਾਂ ਨੂੰ ਪ੍ਰਦਰਸ਼ਿਤ ਕਰਦਾ ਹੈ, ਨੇ ਪ੍ਰੋਗਰਾਮ ਵਿੱਚ ਊਰਜਾ ਦੀ ਇੱਕ ਹੋਰ ਪਰਤ ਜੋੜੀ ਅਤੇ ਉੱਦਮੀ ਉਤਸ਼ਾਹ ਨੂੰ ਬੜਾਵਾ ਦਿੱਤਾ।
ਇਸ ਤੋਂ ਇਲਾਵਾ ਸ਼੍ਰੀ ਅਨਮੋਲ ਕਵਾਤਰਾ (ਪਬਲਿਕ ਫਿਗਰ, ਪੋਡਕਾਸਟਰ ਅਤੇ ਏਕਜ਼ਾਰੀਆ ਫਾਊਂਡੇਸ਼ਨ ਐਨਜੀਓ ਦੇ ਸੰਸਥਾਪਕ) ਅਤੇ ਸ਼੍ਰੀ ਮੈਕ ਸਿੰਘ (ਸੀਓਓ ਅਤੇ ਫਿਟੇਲੋ ਦੇ ਸੰਸਥਾਪਕ) ਨੇ ਵਿਿਦਆਰਥੀਆਂ ਨੂੰ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਿੱਜੀ ਭਲਾਈ ਅਤੇ ਵੱਡੇ ਪੱਧਰ ’ਤੇ ਸਮਾਜ ਦੇ ਲਾਭ ਲਈ ਇੱਕ ਸਿਹਤਮੰਦ, ਪੌਸ਼ਟਿਕ ਜੀਵਨ ਸ਼ੈਲੀ ਜਿਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। 100 ਤੋਂ ਵੱਧ ਵਿਿਦਆਰਥੀਆਂ ਦੇ ਭਾਗ ਲੈਣ ਦੇ ਨਾਲ ਔਮੈਂਟੋ ਪ੍ਰੋਗਰਾਮ ਇੱਕ ਸ਼ਾਨਦਾਰ ਸਫਲਤਾ ਸੀ, ਜਿਸ ਨੇ ਰਚਨਾਤਮਕਤਾ, ਤਕਨੀਕੀ ਹੁਨਰ ਅਤੇ ਉੱਦਮੀ ਭਾਵਨਾ ਦਾ ਸੰਪੂਰਨ ਮਿਸ਼ਰਣ ਪੇਸ਼ ਕੀਤਾ। ਇਸ ਦੌਰਾਨ ਭਾਗੀਦਾਰਾਂ ਦਾ ਉਤਸ਼ਾਹ ਅਤੇ ਊਰਜਾ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਸੀਜੀਸੀ ਲਾਂਡਰਾਂ ਦੇ ਜੀਵੰਤ ਸੱਭਿਆਚਾਰ ਦਾ ਪ੍ਰਮਾਣ ਹੈ।
ਇਹ ਦੇਖਣਾ ਬਹੁਤ ਵਧੀਆ ਸੀ ਕਿ ਨੌਜਵਾਨ ਦਿਮਾਗਾਂ ਨੂੰ ਅਜਿਹੇ ਪ੍ਰੋਗਰਾਮਾਂ ਜ਼ਰੀਏ ਰਵਾਇਤੀ ਸੀਮਾਵਾਂ ਤੋਂ ਪਰੇ ਸੋਚਣ, ਸਮਾਜਿਕ ਬਿਹਤਰੀ ਵਿੱਚ ਯੋਗਦਾਨ ਪਾਉਣ ਅਤੇ ਰਚਨਾਤਮਕਤਾ ਅਤੇ ਤਕਨੀਕੀ ਪ੍ਰਤਿਭਾ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨਿਸ਼ਚਤ ਤੌਰ ’ਤੇ ਭਾਗੀਦਾਰਾਂ ਉੱਤੇ ਇੱਕ ਸਥਾਈ ਪ੍ਰਭਾਵ ਛੱਡਦੇ ਹਨ ਅਤੇ ਭਵਿੱਖ ਦੀਆਂ ਸਫਲਤਾਵਾਂ ਲਈ ਰਾਹ ਪੱਧਰਾ ਕਰਦੇ ਹਨ।