ਦੁਕਾਨਦਾਰਾਂ ਨੂੰ ਪੁਲਿਸ ਦੀ ਹਦਾਇਤ: ਲੁਟੇਰਿਆਂ ਅਤੇ ਚੋਰਾਂ ਕੋਲੋਂ ਬਚਣਾ ਹੈ ਤਾਂ ਪਹਿਲਾਂ ਕੈਮਰੇ ਕਰੋ ਸਾਫ!
ਰੋਹਿਤ ਗੁਪਤਾ
ਗੁਰਦਾਸਪੁਰ , 11ਅਪ੍ਰੈਲ 2025 :
ਥਾਨਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸਪੈਸ਼ਲ ਸਕਿਉਰਟੀ ਫੋਰਸ ਦੇ ਜਵਾਨਾਂ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਦਾ ਦੌਰਾ ਕੀਤਾ । ਇਸ ਦੌਰਾਨ ਜਿਥੇ ਉਹਨਾਂ ਨੇ ਗੱਡੀਆਂ ਦੀ ਚੈਕਿੰਗ ਕੀਤੀ ਉੱਥੇ ਹੀ ਦੁਕਾਨਦਾਰਾਂ ਵਿਸ਼ੇਸ਼ ਕਰ ਸੋਨੇ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਕੈਮਰੇ ਵੀ ਚੈੱਕ ਕੀਤੇ ਅਤੇ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ ਦੇ ਲੈਂਸ ਲਗਾਤਾਰ ਦੁਕਾਨਦਾਰਾਂ ਨੂੰ ਪੁਲਿਸ ਦੀ ਹਦਾਇਤ: ਲੁਟੇਰਿਆਂ ਅਤੇ ਚੋਰਾਂ ਕੋਲੋਂ ਬਚਣਾ ਹੈ ਤਾਂ ਪਹਿਲਾਂ ਕੈਮਰੇ ਕਰੋ ਸਾਫ!ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਕੈਮਰੇ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ।
ਗੱਲਬਾਤ ਦੌਰਾਨ ਐਸ ਐਚ ਓ ਗੁਰਮੀਤ ਸਿੰਘ ਨੇ ਕਿਹਾ ਕਿ ਜਿੱਥੇ ਪੁਲਿਸ ਨਸ਼ਾ ਰੋਕਣ ਲਈ ਪੂਰੀ ਤਰਹਾਂ ਨਾਲ ਸਰਗਰਮ ਹੈ ਉਥੇ ਹੀ ਲੋਕਾਂ ਦੀ ਸੁਰੱਖਿਆ ਲਈ ਵੀ ਵਚਨਵੱਧ ਹੈ। ਇਸੇ ਕੜੀ ਤਹਿਤ ਐਸਐਸਪੀ ਗੁਰਦਾਸਪੁਰ ਅਦਿਤਿਆ ਦੀਆਂ ਹਿਦਾਇਤਾਂ ਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਦੇ ਬਾਹਰ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਜੇਕਰ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਸ਼ਹਿਰ ਵਿੱਚ ਵਾਪਰਦੀ ਹੈ ਤਾਂ ਕੈਮਰਿਆਂ ਦੀ ਮਦਦ ਨਾਲ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆ ਦੀ ਪਹਿਚਾਨ ਕੀਤੀ ਜਾ ਸਕੇ । ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਲੱਗੇ ਪੁਲਿਸ ਨਾਕਿਆਂ ਤੇ ਲਗਾਤਾਰ ਗੱਡਿਆ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅਪਰਾਧੀ ਕਿਸਮ ਦੇ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।