ਜਰਖੜ ਸਟੇਡੀਅਮ ਵਿਖੇ ਓਲੰਪੀਅਨ ਪਿਰਥੀਪਾਲ ਸਿੰਘ ਹਾਕੀ ਫ਼ੈਸਟੀਵਲ ਮਈ 10 ਤੋ ਸ਼ੁਰੂ
ਸੁਖਮਿੰਦਰ ਭੰਗੂ
ਲੁਧਿਆਣਾ 9 ਅਪਰੈਲ 2025 - ਉਲੰਪਿਕ ਪ੍ਰਿਥੀਪਾਲ ਸਿੰਘ ਹਾਕੀ ਫ਼ੈਸਟੀਵਲ 2025 ਮਈ 10 ਤੋ ਸ਼ੁਰੂ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਜਰਖੜ ਖੇੜਾ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਮੈਚ ਦੀਆਂ ਤਾਰੀਕਾਂ ਇਸ ਪ੍ਰਕਾਰ ਹਨ 10,11 ਮਈ 17,18 ਮਈ ਅਤੇ 24,25 ਮਈ 30,31 ਮਈ ਅਤੇ 1,2 ਜੂਨ 2025, ਮੈਚ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੋਣਗੇ।
ਇਵੈਂਟਸ ਹਾਕੀ ਸੀਨੀਅਰ 7-ਏ-ਸਾਈਡ ,4 ਖਿਡਾਰੀ ਓਪਨ ਉਮਰ, 35 ਸਾਲ ਤੋਂ ਉੱਪਰ ਦਾ 1 ਖਿਡਾਰੀ,40 ਤੋਂ ਉੱਪਰ ਦਾ 1 ਖਿਡਾਰੀ
1 ਖਿਡਾਰੀ U-17 (1-1-2009 ਤੋਂ ਬਾਅਦ ਪੈਦਾ ਹੋਇਆ)
ਹਾਕੀ ਜੂਨੀਅਰ ਲੜਕੇ U-13 (ਜਨਮ 1-1-11)
ਖਿਡਾਰੀ ਸਿੰਗਲ ਸਕੂਲ/ ਮਾਨਤਾ ਪ੍ਰਾਪਤ ਅਕੈਡਮੀ
ਇਨਾਮ ਰਾਸ਼ੀ ਇਸ ਪ੍ਰਕਾਰ ਹੈ। ਹਾਕੀ ਸੀਨੀਅਰ ਪਹਿਲਾ ਇਨਾਮ 60,000/- , ਹਾਕੀ ਜੂਨੀਅਰ ਪਹਿਲਾ ਇਨਾਮ 21,000/- ,ਦੂਜਾ ਇਨਾਮ 40,000/-, ਦੂਜਾ ਇਨਾਮ 15,000/-, ਤੀਜਾ ਇਨਾਮ 20,000/-, ਤੀਜਾ ਇਨਾਮ 10,000/-, ਚੌਥਾ ਇਨਾਮ 15,000/-, ਚੌਥਾ ਇਨਾਮ 8000/-, 5ਵਾਂ/6ਵਾਂ ਹਰੇਕ 6000/- ਐਂਟਰੀ ਫ਼ੀਸ ਸੀਨੀਅਰ 3000/- ਜੂਨੀਅਰ 500/- ਹੋਵੇਗੀ।
ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਦਾ ਸਨਮਾਨ ਟੌਪ ਕਲਾਸ ਬਾਈ ਸਾਈਕਲ ਦੁਆਰਾ ਕੀਤਾ ਜਾਵੇਗਾ।