CEC-CGC Landran QS I-GAUGE College Rating ਵਿੱਚ ਸਭ ਤੋਂ ਵੱਧ ਪਲੈਟੀਨਮ ਰੇਟਿੰਗ ਪ੍ਰਾਪਤ ਕਰਨ ਵਾਲਾ ਭਾਰਤ ਦਾ ਪਹਿਲਾ ਕਾਲਜ ਬਣਿਆ (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
- ਚੰਡੀਗੜ੍ਹ ਇੰਜੀਨੀਅਰਿੰਗ ਕਾਲਜ-ਸੀਜੀਸੀ ਲਾਂਡਰਾਂ, ਮੋਹਾਲੀ, ਕਿਊਐਸ-ਆਈ ਗੇਜ ਕਾਲਜ ਰੇਟਿੰਗਾਂ ਵਿੱਚ ਸਭ ਤੋਂ ਵੱਧ ਪਲੈਟੀਨਮ ਰੇਟਿੰਗ ਪ੍ਰਾਪਤ ਕਰਨ ਵਾਲਾ ਭਾਰਤ ਦਾ ਪਹਿਲਾ ਕਾਲਜ ਬਣਿਆ (ਵੀਡੀਓ ਵੀ ਦੇਖੋ)
ਮੋਹਾਲੀ, 9 ਅਪ੍ਰੈਲ 2025 - ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਸੀਜੀਸੀ ਲਾਂਡਰਾਂ, ਮੋਹਾਲੀ ਨੇ ਕਿਊਐਸ ਆਈ ਗੇਜ਼ ਕਾਲਜ ਰੇਟਿੰਗ 2025 ਵਿੱਚ ਪਲੈਟੀਨਮ ਰੇਟਿੰਗ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਪਲੈਟੀਨਮ ਰੇਟਿੰਗ ਪ੍ਰਾਪਤ ਕਰਨ ਵਾਲਾ ਭਾਰਤ ਵਿੱਚ ਪਹਿਲਾ ਇੰਜੀਨੀਅਰਿੰਗ ਕਾਲਜ ਹੈ ਜੋ ਅਦਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਪ੍ਰਕਿਰਿਆ ਵਿੱਚ ਸੰਸਥਾ ਵੱਲੋਂ ਕੁੱਲ ਨੌਂ ਮਾਪਦੰਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਹਰੇਕ ਸ਼੍ਰੇਣੀ ਵਿੱਚ ਚੋਟੀ ਦੀ ਪਲੈਟੀਨਮ ਰੇਟਿੰਗ ਪ੍ਰਾਪਤ ਕੀਤੀ।ਇਨ੍ਹਾਂ ਮੁੱਖ ਮਾਪਦੰਡਾਂ ਵਿੱਚ ਅਧਿਆਪਨ ਅਤੇ ਸਿਖਲਾਈ, ਫੈਕਲਟੀ ਗੁਣਵੱਤਾ, ਰੁਜ਼ਗਾਰਯੋਗਤਾ, ਵਿਭਿਨਤਾ ਅਤੇ ਪਹੁੰਚਯੋਗਤਾ, ਸਹੂਲਤਾਂ, ਸਮਾਜਿਕ ਜ਼ਿੰਮੇਵਾਰੀ, ਸ਼ਾਸਨ ਅਤੇ ਢਾਂਚਾ ਸ਼ਾਮਲ ਹਨ। ਇਸ ਤੋਂ ਇਲਾਵਾ ਮਾਪਦੰਡਾਂ ਵਿੱਚ ਉੱਦਮਤਾ ਅਤੇ ਨਵੀਨਤਾ ਦੇ ਖੇਤਰ ਸੰਬੰਧੀ ਵੀ ਧਿਆਨ ਕੇਂਦਰਿਤ ਕੀਤਾ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/4162432400651750
ਕਿਊਐਸ ਆਈ ਗੇਜ਼ ਰੇਟਿੰਗ ਪ੍ਰਣਾਲੀ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕਰਦੀ ਹੈ ਅਤੇ ਉਨ੍ਹਾਂ ਨੂੰ ਪ੍ਰਾਇਮਰੀ ਮਾਪਦੰਡਾਂ ਵਿੱਚ ਸ਼੍ਰੇਣੀਬੱਧ ਕਰਦੀ ਹੈ ਜੋ ਕਾਲਜਾਂ ਲਈ ਮਹੱਤਵਪੂਰਨ ਹਨ। ਇਸ ਪ੍ਰਕਿਰਿਆ ਦੇ ਨਤੀਜੇ ਹਰੇਕ ਸੰਸਥਾ ਦੇ ਵਿਅਕਤੀਗਤ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।
ਸੀਈਸੀ ਸੀਜੀਸੀ ਲਾਂਡਰਾਂ, ਮੋਹਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਧਿਆਪਨ ਗੁਣਵੱਤਾ, ਵਿਦਿਆਰਥੀ ਸੰਤੁਸ਼ਟੀ ਅਤੇ ਸਿਖਲਾਈ ਪ੍ਰਬੰਧਨ ਪ੍ਰਣਾਲੀਆਂ (ਐਲਐਮਐਸ) ਦੀ ਪ੍ਰਭਾਵਸ਼ਾਲੀ ਵਰਤੋਂ ਵਰਗੇ ਖੇਤਰਾਂ ਵਿੱਚ ਪੂਰੇ ਅੰਕ ਪ੍ਰਾਪਤ ਕੀਤੇ ਹਨ। ਕਾਲਜ ਨੇ ਫੈਕਲਟੀ ਸੰਤੁਸ਼ਟੀ ਅਤੇ ਰਿਟੈਂਸ਼ਨ ਰੇਟਸ ਵਿੱਚ ਵੀ ਪੂਰੇ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਇਸ ਦੇ ਗ੍ਰੈਜੂਏਟਾਂ ਦੀ ਰੁਜ਼ਗਾਰ ਯੋਗਤਾ ਦਰ ਵੀ ਉੱਚੀ ਹੈ ਜੋ ਕਿ ਸ਼ਾਨਦਾਰ ਨਤੀਜਿਆਂ ਨੂੰ ਦਰਸਾਉਂਦੀ ਹੈ। ਦੇਸ਼ ਭਰ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਸੰਸਥਾ ਨੇ ਵਿਿਭੰਨਤਾ ਅਤੇ ਪਹੁੰਚਯੋਗਤਾ ਮਾਪਦੰਡਾਂ ਵਿੱਚ ਉੱਤਮਤਾ ਪ੍ਰਾਪਤ ਕੀਤੀ ਹੈ ਅਤੇ ਸਮਾਜਿਕ ਜ਼ਿੰਮੇਵਾਰੀ ਤੇ ਜ਼ੋਰ ਦਿੱਤਾ ਹੈ ਜਿਸਦੇ ਨਤੀਜੇ ਵਜੋਂ ਇਸ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਹੋਇਆ ਹੈ। ਖੋਜ ਅਤੇ ਨਵੀਨਤਾ ਆਧਾਰਿਤ ਵਾਤਾਵਰਣ ਨੂੰ ਬੜਾਵਾ ਦੇਣ ਲਈ ਸੰਸਥਾ ਨੇ ਬੇਮਿਸਾਲ ਉਦਯੋਗਿਕ ਸਹਿਯੋਗ, ਸੈਂਟਰ ਆਫ਼ ਐਕਸੀਲੈਂਸ ਅਤੇ ਅਤਿ ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਬੁਨਿਆਦੀ ਢਾਂਚੇ ਰਾਹੀਂ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਹੈ।
ਇਸ ਮੌਕੇ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਸ਼ਾਨਦਾਰ ਪ੍ਰਾਪਤੀ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਢਾਈ ਦਹਾਕਆਿਂ ਤੋਂ ਵੱਧ ਸਮੇਂ ਤੋਂ ਸੁਰੱਖਿਆ ਵਿੱਚ ਉੱਤਮਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣ ਅਤੇ ਸੰਸਥਾ ਨੂੰ ਮਾਣ ਦਿਵਾਉਣ ਵਿੱਚ ਇਨ੍ਹਾਂ ਵਿਅਕਤੀਆਂ ਦੀ ਮਹੱਤਵਪੂਰਨ ਭੂਮਕਿਾ ਨੂੰ ਵੀ ਉਜਾਗਰ ਕੀਤਾ।