← ਪਿਛੇ ਪਰਤੋ
ਨਸ਼ੇ ਲਈ ਬਦਨਾਮ ਇਲਾਕੇ 'ਚ ਹੁਣ ਨਾਲੇ 'ਚੋਂ ਮਿਲੀ ਲਾਸ਼
ਰੋਹਿਤ ਗੁਪਤਾ
ਗੁਰਦਾਸਪੁਰ , 9 ਅਪ੍ਰੈਲ 2025- ਨਸ਼ਿਆਂ ਦੇ ਗੜ ਵਜੋਂ ਜਾਣੇ ਜਾਂਦੇ ਪਿੰਡ ਅਵਾਂਖਾ ਵਿੱਚ ਅੱਜ ਇੱਕ ਹੋਰ ਵਿਅਕਤੀ ਦੀ ਨਸ਼ੇ ਦੇ ਨਾਲ ਮੌਤ ਹੋਣ ਕਰਕੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਹੈ। ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਪਿੰਡ ਅਵਾਂਖਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕੁਝ ਮਹੀਨੇ ਪਹਿਲਾਂ ਪਿੰਡ ਦੇ ਨਜ਼ਦੀਕ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸੀ ਜਦੋਂ ਪੁਲਿਸ ਹਰਕਤ ਦੇ ਵਿੱਚ ਆਈ ਸੀ ਅਤੇ ਪਿੰਡ ਵਿੱਚ ਸਰਚ ਆਪਰੇਸ਼ਨ ਕਰਕੇ ਕਈ ਨਸ਼ੇੜੀਆਂ ਅਤੇ ਨਸ਼ੇ ਕਰਨ ਵਾਲਿਆਂ ਨੂੰ ਵੀ ਫੜਿਆ ਗਿਆ ਸੀ। ਇਸ ਤੋਂ ਬਾਅਦ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਆਏ ਨੌਜਵਾਨ ਦੀ ਪੰਪ ਦੇ ਬਾਥਰੂਮ ਵਿੱਚ ਹੀ ਇੰਜੈਕਸ਼ਨ ਲਗਾਉਂਦਿਆ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬੀਤੇ ਦਿਨ ਦੀਨਾ ਨਗਰ ਦੇ ਪ੍ਰਮੁੱਖ ਸ਼ਹਿਨਾਈ ਪੈਲਸ ਦੇ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੇ ਕਰੀਬ ਇੱਕ ਸਰਿੰਜ ਪਈ ਹੋਈ ਸੀ ਤੇ ਹੁਣ ਸਵੇਰੇ ਜਦੋਂ ਬੱਚੇ ਸਕੂਲ ਜਾ ਰਹੇ ਸਨ ਤਾਂ ਇੱਕ ਨੌਜਵਾਨ ਦੀ ਨਾਲੇ ਵਿੱਚ ਪਈ ਲਾਸ਼ ਨਜ਼ਰ ਆਈ ਹੈ।
Total Responses : 0