ਮਨੋਰੰਜਨ ਕਾਲੀਆ ਦੇ ਘਰ 'ਤੇ ਹਮਲੇ ਨੂੰ ਲੈ ਕੇ ਭਾਜਪਾਈ ਵਰੇ ਸਰਕਾਰ 'ਤੇ, ਕੀਤਾ ਪੁਤਲਾ ਫੂਕ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ , 9 ਅਪ੍ਰੈਲ 2025- ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਮਨੋਰੰਜਨ ਕਾਲੀਆ ਦੇ ਕਰਦੇ ਹੋਏ ਹਮਲੇ ਨੂੰ ਲੈ ਕੇ ਭਰਦੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । ਨਹਿਰੂ ਪਾਰਕ ਵਿੱਚ ਇਕੱਠੇ ਹੋਏ ਭਾਜਪਾ ਆਗੂ ਅਤੇ ਵਰਕਰ ਮਾਰਚ ਕਰਦੇ ਹੋਏ ਡਾਕਖਾਨਾ ਚੌਂਕ ਵਿੱਚ ਪਹੁੰਚੇ ਅਤੇ ਉੱਥੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ। ਭਾਜਪਾ ਜਿਲ੍ਹਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵੀ ਆ ਵਿਵਸਥਾ ਦੇ ਮਾਮਲੇ ਵਿੱਚ ਪੂਰੀ ਤਰਹਾਂ ਫੇਲ ਹੋ ਚੁੱਕੀ ਹੈ। ਬਦਲਾ ਦੇਣਾ ਤੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਬੰਬਾ ਤੇ ਗੋਲੀਆਂ ਵਾਲਾ ਵਧੀਆ ਬਦਲਾਅ ਲੈ ਕੇ ਆਈ ਹੈ। ਉਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਮਨੋਰੰਜਨ ਕਾਲੀਆ ਦੇ ਘਰ ਗਰਨੇਡ ਹਮਲੇ ਦੇ ਮਾਮਲੇ ਵਿੱਚ ਚਾਹੀਦਾ ਸੀ ਕਿ ਖੁਦ ਸਥਿਤੀ ਸਪਸ਼ਟ ਕਰਦੇ ਪਰ ਇਸ ਦਾ ਸਪਸ਼ਟੀਕਰਨ ਅਮਨ ਅਰੋੜਾ ਕੋਲੋ ਦਬਾਇਆ ਜਾ ਰਿਹਾ ਹੈ ਤੇ ਨਾਲ ਹੀ ਓ ਬਰੀਫ ਵੀ ਕਰ ਰਹੇ ਹਨ ਕਿ ਇਸ ਬਿਸਫੋਡ ਕੇ ਪਿੱਛੇ ਕੌਣ ਹਨ ਜੋ ਸ਼ਰਮ ਨਾਕ ਹੈ।