ਜੱਜ ਰਣਧੀਰ ਬਰਮਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਤਮਸਤਕ ਹੋਏ
ਭਾਈ ਗੁਰਇਕਬਾਲ ਸਿੰਘ ਨੇ ਕੀਤਾ ਸਨਮਾਨਿਤ
ਜਗਮੀਤ ਸਿੰਘ
ਭਿਖੀਵਿੰਡ 9 ਅਪ੍ਰੈਲ 2025 : ਮਾਣਯੋਗ ਜੱਜ ਸਾਹਿਬ ਰਣਧੀਰ ਬਰਮਾ ਸਮੇਤ ਐਸਡੀਐਮ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਫਾਊਂਡਰਸ਼ਨ ਪਹੂਵਿੰਡ ਵਿਖੇ ਨਤਮਸਤਕ ਹੋਏ ਅਤੇ ਚੁਪਹਿਰਾ ਜਪ ਤਪ ਸਮਾਗਮ ਦੌਰਾਨ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਟੇਕਿਆ ਮੱਥਾ ਅਤੇ ਗੁਰੂ ਸਾਹਿਬ ਤੋਂ ਅਸੀਸ ਪ੍ਰਾਪਤ ਕੀਤੀ ਅਤੇ ਰੱਬੀ ਬਾਣੀ ਸ੍ਰੀ ਜਪੁਜੀ ਸਾਹਿਬ ਸ੍ਰੀ ਚੌਪਾਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੌਰਾਨ ਬਾਣੀ ਸਰਵਣ ਕੀਤੀ । ਇਸ ਮੌਕੇ ਬੀਬੀ ਕੌਲਾਂ ਭਲਾਈ ਕੇਂਦਰ ਟਰਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਗੁਰਪਾਲ ਸਿੰਘ ਉਸਤਾਦ, ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਪਹੂਵਿੰਡ ਮੈਨੇਜਰ ਪ੍ਰਭਜੋਤ ਸਿੰਘ, ਨੰਬਰਦਾਰ ਚਾਨਣ ਸਿੰਘ ਆਦਿ ਧਾਰਮਿਕ ਆਗੂਆਂ ਵੱਲੋਂ ਮਾਣਯੋਗ ਜੱਜ ਸਾਹਿਬ ਰਣਧੀਰ ਬਰਮਾ, ਐਸਡੀਐਮ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮਾਨਯੋਗ ਜੱਜ ਸਾਹਿਬ ਰਣਧੀਰ ਬਰਮਾ ਨੇ ਕਿਹਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਦੇ ਜਨਮ ਅਸਥਾਨ ਵਿਖੇ ਪਹੁੰਚ ਕੇ ਮਨ ਨੂੰ ਸਕੂਨ ਅਤੇ ਸੰਗਤਾਂ ਦੇ ਦਰਸ਼ਨ ਕਰਕੇ ਅਮਨ ਸ਼ਾਂਤੀ ਪ੍ਰਾਪਤ ਹੋਈ ਹੈ। ਮਾਨਯੋਗ ਜੱਜ ਸਾਹਿਬ ਰਣਧੀਰ ਬਰਮਾ ਅਤੇ ਐਸਡੀਐਮ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਵੱਲੋਂ ਗੁਰੂ ਕਾ ਲੰਗਰ ਵੀ ਛਕਿਆ ਅਤੇ ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਪਹੂਵਿੰਡ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਚਿਤਰਾਵਲ ਸਿੰਘ ਭਾਈ ਮਨਿੰਦਰ ਸਿੰਘ ਭਾਈ ਸਰਬਜੀਤ ਸਿੰਘ ਭਾਈ ਦਵਿੰਦਰ ਸਿੰਘ ਭਾਈ ਪਰਮਿੰਦਰ ਸਿੰਘ ਪ੍ਰਿੰਸ ਆਦਿ ਵੀ ਹਾਜ਼ਰ ਸਨ।
ਫੋਟੋ ਫਾਈਵ ਮਾਨਯੋਗ ਜੱਜ ਸਾਹਿਬ ਰਣਧੀਰ ਬਰਮਾ ਅਤੇ ਐਸਡੀਐਮ ਭਿਖੀਵਿੰਡ ਨੂੰ ਸਨਮਾਨਿਤ ਕਰਦੇ ਹੋਏ ਮੈਨੇਜਰ ਪ੍ਰਭਜੋਤ ਸਿੰਘ ਆਦਿ