85 ਸਾਲ ਦੀਆਂ ਬੀਬੀਆਂ ਨੇ ਖੇਡਾਂ ਖੇਡ ਮਨਾਇਆ ਹੋਲਾ
ਲੁਧਿਆਣਾ, ਮਾਰਚ 15, 2025 - ਲੁਧਿਆਣੇ ਜ਼ਿਲ੍ਹੇ ਦੇ ਪਿੰਡ (ਰਤਨ) ਵਿਖੇ ਮਨਾਏ ਗਏ ਹੋਲੇ ਮਹੱਲੇ ਸਮੇਂ - 85 ਸਾਲ ਦੀਆਂ ਦੋ ਬੀਬੀਆਂ ਨੇ ਖੇਡਾਂ ਖੇਡ ਕੇ ਇੱਕ ਮਿਸਾਲ ਕਾਇਮ ਕੀਤੀ । ਸਰਕਾਰੀ ਸਕੂਲ ਪਿੰਡ ਰਤਨ ਦੇ ਖੁੱਲੇ ਗਰਾਊਂਡ ਵਿੱਚ ਵੱਡੀ ਗਿਣਤੀ ਵਿੱਚ ਮਰਦਾਵੀਆਂ ਖੇਡਾਂ, ਜਿਨ੍ਹਾਂ ਵਿੱਚ ਭੁੱਖਾ ਸ਼ੇਰ, ਮ੍ਰਿਤ ਮੰਡਲ, ਰੱਸਾ ਕਸ਼ੀ ਅਤੇ ਘੋੜ ਸਵਾਰੀ ਸ਼ਾਮਿਲ ਸਨ, ਖੇਡੀਆਂ ਗਈਆਂ।
ਪਿੰਡ ਦੇ ਨੌਜਵਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਵੱਖ-ਵੱਖ ਗੁਰਦੁਆਰਾ ਕਮੇਟੀਆਂ, ਬੀਬੀਆਂ, ਬੱਚੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਕਸ਼ਮੀਰ ਤੋਂ ਉਚੇਚੇ ਤੌਰ ਤੇ ਪੁੱਜੇ ਹਰਮਿੰਦਰ ਸਿੰਘ ਜੀ ਨੇ ਜੇਤੂਆਂ ਨੂੰ ਇਨਾਮ ਵੰਡੇ ।
ਹੋਲੇ ਮਹੱਲੇ ਦੇ ਮੁਖੀ ਸ. ਪਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਸ ਸਾਲ ਇਹ ਸੁਨੇਹਾ ਦੂਰ ਦੂਰ ਤੱਕ ਪੁੱਜਾ ਹੈ ਕਿ ਹੋਲਾ ਮਹੱਲਾ ਹਮੇਸ਼ਾ ਖੇਡਾਂ ਖੇਡ ਕੇ ਮਨਾਉਣਾ ਚਾਹੀਦਾ ਹੈ । ਕੋਈ ਵੀ ਸਰੀਰ ਹੋਲੇ ਮਹੱਲੇ ਵਾਲੇ ਦਿਨ ਖੇਡਾਂ ਖੇਡਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ । ਬੱਚੇ, ਬੁੱਢੇ, ਵੱਡੇ, ਨੱਡੇ, ਬੀਬੀਆਂ ਅਤੇ ਮਰਦ ਸਭ ਖੇਡ ਰਹੇ ਸਨ । ਇਸ ਦੀ ਮਿਸਾਲ ਪਿੰਡ ਰਤਨ ਦੇ ਵਿੱਚ ਦੇਖਣ ਨੂੰ ਮਿਲੀ ।
ਲਗਭਗ ਚਾਰ ਘੰਟੇ ਚੱਲੇ ਇਸ ਸੰਗਤੀ ਖੇਡ ਸਮਾਗਮ ਦੌਰਾਨ ਪਿੰਡ ਦੇ ਪਤਵੰਤੇ ਗੁਰਮੀਤ ਸਿੰਘ, ਕਰਮਜੀਤ ਸਿੰਘ, ਜਗੀਰ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ 'ਤੇ ਸਾਦੇ ਰਹਿਣਾ ਸੁਸਾਇਟੀ ਵੱਲੋਂ ਸ. ਉਰਵਿੰਦਰ ਸਿੰਘ ਜੀ ਵਲੋਂ ਸਾਦਾ ਜੀਵਨ ਜੀਉਣ ਦੀ ਪ੍ਰੇਰਣਾ ਵੀ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਅਸਲ ਗਹਿਣਾ ਸਾਦੇ ਰਹਿਣਾ ਹੀ ਹੁੰਦਾ ਹੈ । ਸਾਦੇ ਰਹਿਣ ਦੇ ਸੈਲਫੀ ਪੁਆਇੰਟ ਵਿਚ ਵੀ ਪਿੰਡਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ ।
ਗੁਰਦੁਆਰਾ ਅਮਨ ਪਾਰਕ ਕਮੇਟੀ ਅਤੇ ਕਿਰਨ ਵਿਹਾਰ ਤੋਂ ਵੀ ਵੱਡੀ ਗਿਣਤੀ ਵਿਚ ਪ੍ਰਬੰਧਕ ਤੇ ਸੰਗਤਾਂ ਪੁੱਜੀਆਂ । ਕੈਪਟਨ ਸਾਹਿਬ ਸਕੂਲ ਕੈਪੰਸ ਮੈਨੇਜਰ ਅਤੇ ਗੁਰਦੁਆਰਾ ਟਾਹਲੀ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਸ਼ਮੂਲੀਅਤ ਕੀਤੀ ।
ਇਸ ਸਮੁੱਚੇ ਉਤਸ਼ਾਹ ਭਰਪੂਰ ਸੰਗਤੀ ਖੇਡਾਂ ਵਿਚ ਸ. ਗੁਰਵੀਰ ਸਿੰਘ, ਸੁਕ੍ਰਿਤ ਟਰਸਟ ਅਤੇ ਨੌਜਵਾਨ ਖੇਡ ਪ੍ਰਬੰਧਕ ਮਨਪ੍ਰੀਤ ਸਿੰਘ, ਰਪਿੰਦਰਪ੍ਰੀਤ ਸਿੰਘ, ਪ੍ਰਭਗੁਨ ਕੌਰ, ਜਪਲੀਨ ਕੌਰ, ਪਰਵਿੰਦਰ ਕੌਰ, ਨਰਿਦਰਪਾਲ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ । ਬੱਚਿਆਂ ਤੇ ਵੱਡਿਆਂ ਨੇ ਘੋੜਸਵਾਰੀ ਦਾ ਵੀ ਅਨੰਦ ਮਾਣਿਆ ।