ਰਾਸ਼ਟਰਪਤੀ ਭਵਨ ਵਿਚ ਗਾਰਡ ਬਦਲਾਅ ਸਮਾਰੋਹ
ਨਵੀਂ ਦਿੱਲੀ : ਨਵੇਂ ਫਾਰਮੈਟ ਵਿੱਚ ਗਾਰਡ ਬਦਲਾਅ ਸਮਾਰੋਹ ਦਾ ਉਦਘਾਟਨੀ ਸ਼ੋਅ ਅੱਜ ਰਾਸ਼ਟਰਪਤੀ ਭਵਨ ਦੇ ਫੋਰਕੋਰਟ ਵਿਖੇ ਆਯੋਜਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਮਾਰੋਹ ਦੇ ਉਦਘਾਟਨੀ ਸ਼ੋਅ ਨੂੰ ਦੇਖਿਆ, ਜੋ ਹਰ ਸ਼ਨੀਵਾਰ ਨੂੰ ਹੋਵੇਗਾ। ਗਾਰਡ ਬਦਲਾਅ ਸਮਾਰੋਹ 22 ਫਰਵਰੀ, 2025 ਤੋਂ ਵੱਡੀ ਗਿਣਤੀ ਵਿੱਚ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ।