ਤਰਨ ਤਾਰਨ : ਪੁਲਿਸ ਵੱਲੋਂ ਕੀਤਾ ਗਿਆ ਐਨਕਾਊਂਟਰ, ਲੰਡਾ ਹਰੀਕੇ ਗੈਂਗ ਦੇ 3 ਗੁਰਗੇ ਕਾਬੂ
ਬਲਜੀਤ ਸਿੰਘ
ਤਰਨ ਤਾਰਨ : ਜਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਭੁੱਲਰ ਵਿਖੇ ਦੇ ਰਾਤ 12 ਵਜੇ ਦੇ ਕਰੀਬ ਪੁਲਿਸ ਅਤੇ ਬਦਮਾਸ਼ਾਂ ਵਿੱਚ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਪੁਲਿਸ ਵੱਲੋਂ ਪਿੰਡ ਭੁੱਲਰ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਇੱਕ ਸਾਹਮਣੇ ਤੋਂ ਆਉਂਦੀ ਚਿੱਟੇ ਰੰਗ ਦੀ ਇੰਡੀਕਾ ਗੱਡੀ ਦਿਖਾਈ ਦਿੱਤੀ ਜਿਸ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਡੀ ਨਾਕਾ ਤੋੜਦੇ ਹੋਏ ਅੱਗੇ ਵਧ ਗਈ ਜਿਸ ਦਾ ਪੁਲਿਸ ਵੱਲੋਂ ਪਿੱਛਾ ਕਰਨ ਤੇ ਇਹਨਾਂ ਬਦਮਾਸ਼ਾਂ ਵੱਲੋਂ ਗੱਡੀ ਇੱਕ ਖੇਤਾਂ ਵਿੱਚ ਵਾੜ ਦਿੱਤੀ ਗਈ ਜਿਸ ਵਿੱਚੋਂ ਉਤਰਦੇ ਸਾਰ ਹੀ ਇਹਨਾਂ ਵੱਲੋਂ ਪੁਲਿਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਵੱਲੋਂ ਜਦ ਜਵਾਬੀ ਕਾਰਵਾਈ ਚ ਗੋਲੀਆਂ ਚਲ ਗਈਆਂ ਤਾਂ ਜਿਸ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗ ਗਈ ।
ਜਿਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਉਸ ਦੇ ਨਾਲ ਦੋ ਹੋਰ ਜਿਹੜੇ ਬਦਮਾਸ਼ ਸਨ । ਉਹਨਾਂ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਇਹ ਬਦਮਾਸ਼ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੇ ਗੁਰਗੇ ਦੱਸੇ ਜਾ ਰਹੇ ਹਨ । ਜਿਨਾਂ ਨੇ ਪਿਛਲੇ ਕੁਝ ਦਿਨ ਪਹਿਲਾ ਜੀਰੇ ਵਿਖੇ ਕਿਸਾਨ ਸਤਨਾਮ ਸਿੰਘ ਦੇ ਉੱਪਰ ਗੋਲੀਆਂ ਚਲਾਈਆਂ ਸਨ । ਜਿਸ ਤੇ ਪੁਲਿਸ ਜੀਰਾ ਵੱਲੋਂ ਮੁਕਦਮਾ ਦਰਜ ਕਰਕੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਜਦ ਪੁਲਿਸ ਨੂੰ ਇਹ ਪਤਾ ਲੱਗਾ ਕਿ ਇਹ ਬਦਮਾਸ਼ ਤਰਨ ਤਾਰਨ ਜਿਲੇ ਵਿੱਚ ਘੁੰਮ ਰਹੇ ਹਨ ਤਾਂ ਇਹਨਾਂ ਦੀ ਭਾਲ ਵਿੱਚ ਪੁਲਿਸ ਵੱਲੋਂ ਪਿੰਡ ਭੁੱਲਰ ਦੇ ਨਜਦੀਕ ਨਾਕਾਮਦੀ ਕੀਤੀ ਹੋਈ ਸੀ ।
ਦੱਸ ਦੀਏ ਕਿ ਗੋਲੀ ਲੱਗਣ ਵਾਲੇ ਬਦਮਾਸ਼ ਦਾ ਨਾਮ ਜਸਕਰਨ ਸਿੰਘ ਵਜੋਂ ਹੋਈ ਹੈ ਅਤੇ ਦੂਜੇ ਦੋ ਬਦਮਾਸ਼ਾਂ ਦੀ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਪਹਿਚਾਣ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਹਨਾਂ ਬਦਮਾਸ਼ਾਂ ਕੋਲੋਂ ਇੱਕ 9 mm ਦਾ ਪਾਕਿਸਤਾਨੀ ਪਿਸਤੌਲ ਅਤੇ ਕਈ ਰਾਉਂਡ ਵੀ ਬਰਾਮਦ ਹੋਏ ਹਨ ।