ਕਪੂਰ ਪਤ੍ਰਿੱਕਾ ਦੇ ਬਾਨੀ ਸੰਪਾਦਕ ਸਰਦਾਰੀ ਲਾਲ ਕਪੂਰ ਦੀ ਪਹਿਲੀ ਬਰਸੀ ਨੂੰ ਸਮਰਪਿਤ ਵਿਸ਼ਾਲ ਖੂਨ ਦਾਨ ਕੈਂਪ ਮਲੇਰਕੋਟਲਾ ਅਤੇ ਕੋਟਕਪੂਰਾ ਵਿਖੇ 9 ਫ਼ਰਵਰੀ ਨੂੰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 7 ਫ਼ਰਵਰੀ 2025, ਕਪੂਰ ਪਤ੍ਰਿੱਕਾ ਦੇ ਮੁੱਖ ਸੰਪਾਦਕ ਡਾਕਟਰ ਮੁਹੰਮਦ ਸਲਮਾਨ ਕਪੂਰ ਅਤੇ ਸ਼੍ਰੀ ਰਵਿੰਦਰ ਕਪੂਰ ਉਰਫ ਰੋਮੀ ਕਪੂਰ ਪੀਐਸਪੀਸੀਐਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੇ ਪਿਤਾ ਸ੍ਰੀ ਸਰਦਾਰੀ ਲਾਲ ਕਪੂਰ ਜੀ ਦੀ ਪਹਿਲੀ ਬਰਸੀ ਜੋ ਕਿ 9 ਫਰਵਰੀ ਦਿਨ ਐਤਵਾਰ ਨੂੰ ਹੈ। ਉਨਾਂ ਵੱਲੋਂ ਉਹਨਾਂ ਦੇ ਪਿਤਾ ਸਵ: ਸ਼੍ਰੀ ਸਰਦਾਰੀ ਲਾਲ ਕਪੂਰ ਬਾਨੀ ਸੰਪਾਦਕ ਕਪੂਰ ਪਤ੍ਰਿੱਕਾ ਜੀ ਦੀ ਯਾਦ ਵਿੱਚ ਅਤੇ ਉਹਨਾਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਪਟਿਆਲਾ ਬਲੱਡ ਬੈਂਕ ਸਾਹਮਣੇ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਮਿਤੀ 9 ਫਰਵਰੀ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ।
ਡਾਕਟਰ ਕਪੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਤਰ੍ਹਾਂ ਹੀ ਸਾਡੇ ਪਿਤਾ ਦੀ ਯਾਦ ਵਿੱਚ ਅਤੇ ਉਹਨਾਂ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਪੀ ਬੀ ਜੀ ਵੈਲਫੇਅਰ ਕਲੱਬ ਰਜਿਸਟਰਡ ਕੋਟਕਪੂਰਾ ਦੇ ਪ੍ਰਧਾਨ ਰਜੀਵ ਮਲਿਕ ਜੀ ਦੇ ਸਹਿਯੋਗ ਨਾਲ ਕੋਟਕਪੂਰਾ ਵਿਖੇ ਵੀ ਲਗਾਇਆ ਜਾ ਰਿਹਾ।
ਉਨਾਂ ਮਲੇਰਕੋਟਲਾ ਤੇ ਕੋਟਕਪੂਰਾ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਿਸ਼ਾਲ ਬਲੱਡ ਕੈਂਪ ਵਿੱਚ ਵੱਧ ਚੜ੍ਹ ਕੇ ਖੂਨਦਾਨ ਕੀਤਾ ਜਾਵੇ ਕਿਉਂਕਿ ਖੂਨਦਾਨ ਇੱਕ ਮਹਾਂਦਾਨ ਹੈ ਜਿਸ ਦੇ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਨੂੰ ਵੀ ਬਚਾਇਆ ਜਾ ਸਕਦਾ ਹੈ। ਡਾਕਟਰ ਸਲਮਾਨ ਕਪੂਰ ਨੇ ਪ੍ਰੈੱਸ ਨੂੰ ਮਜੀਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਸਰਦਾਰੀ ਲਾਲ ਕਪੂਰ ਜੀ ਦੀ ਯਾਦ ਵਿੱਚ ਹਰ ਸਾਲਇੱਕ ਵਿਸ਼ਾਲ ਖੂਨਦਾਨ ਕੈਂਪ ਦਾਨ ਕੈਂਪ ਲਗਾਇਆ ਜਾਇਆ ਕਰੇਗਾ। ਜੋ ਉਨ੍ਾਂ ਦੇ ਪਿਤਾ ਨੂੰ ਉਹਨਾਂ ਵੱਲੋਂ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।