BREAKING- ਤਰਨਜੀਤ ਸੰਧੂ ਨੇ ਦਿੱਲੀ ਦੇ LG ਵਜੋਂ ਚੁੱਕੀ ਸਹੁੰ
"ਦਿੱਲੀ ਮੇਰੀ ਕਰਮ ਭੂਮੀ ਹੈ, ਸਭ ਨੂੰ ਮਿਲ ਕੇ ਵਿਕਾਸ ਲਈ ਕੰਮ ਕਰਨਾ ਪਵੇਗਾ"– ਐਲ.ਜੀ. ਸੰਧੂ
ਮੁੱਖ ਮੰਤਰੀ ਨੇ ਨਵੇਂ LG ਦਾ ਕੀਤਾ ਨਿੱਘਾ ਸਵਾਗਤ
Babushahi Network
ਨਵੀਂ ਦਿੱਲੀ 11 ਮਾਰਚ 2026: ਤਰਨਜੀਤ ਸਿੰਘ ਸੰਧੂ ਨੇ ਅੱਜ ਇੱਕ ਅਧਿਕਾਰਤ ਸਮਾਗਮ ਦੌਰਾਨ ਦਿੱਲੀ ਦੇ ਉਪ-ਰਾਜਪਾਲ (Lieutenant Governor) ਵਜੋਂ ਸਹੁੰ ਚੁੱਕ ਲਈ ਹੈ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
LG ਤਰਨਜੀਤ ਸਿੰਘ ਸੰਧੂ ਨੇ ਸਹੁੰ ਚੁੱਕਣ ਤੋਂ ਬਾਅਦ ਦਿੱਲੀ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ "ਦਿੱਲੀ ਮੇਰੀ 'ਕਰਮ ਭੂਮੀ' ਰਹੀ ਹੈ। ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।" ਉਨ੍ਹਾਂ ਕਿਹਾ ਕਿ ਸਾਡਾ ਧਿਆਨ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ 'ਤੇ ਹੋਵੇਗਾ। ਸੰਧੂ ਨੇ ਅੱਗੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਹਰ ਕਿਸੇ ਨੂੰ ਦਿੱਲੀ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲੱਭਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਨਵੇਂ LG ਦਾ ਸਵਾਗਤ ਕਰਦਿਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ "ਮੈਂ ਉਪ-ਰਾਜਪਾਲ ਸਾਹਿਬ ਦਾ ਨਿੱਘਾ ਸਵਾਗਤ ਕਰਦੀ ਹਾਂ। ਤੁਸੀਂ ਦਿੱਲੀ ਨੂੰ ਹੋਰ ਵੀ ਤੇਜ਼ ਰਫ਼ਤਾਰ ਨਾਲ ਅੱਗੇ ਲਿਜਾਣ ਲਈ ਇੱਥੇ ਆਏ ਹੋ। ਸਾਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਮੌਜੂਦਗੀ ਦਿੱਲੀ ਦੀ ਤਰੱਕੀ ਨੂੰ ਹੋਰ ਗਤੀ ਦੇਵੇਗੀ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਲੱਭਿਆ ਜਾਵੇਗਾ। ਤੁਹਾਡੀ ਅਗਵਾਈ ਹੇਠ ਦਿੱਲੀ ਸਰਕਾਰ ਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ।"
Click to Follow Babushahi Facebook page →