ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਆਪ ਆਗੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 31 ਜਨਵਰੀ : ਦਿੱਲੀ ਚੋਣਾਂ ਵਿੱਚ ਬੁਖਲਾਹਟ ਵਿੱਚ ਆ ਕੇ ਵਿਰੋਧੀ ਤਾਕਤਾਂ ਦੇ ਹੋਸ਼ ਉੱਥਲ ਪੁੱਥਲ ਹੋ ਰਹੇ ਹਨ , ਜਿਸਦੀ ਤਾਜ਼ਾ ਮਿਸਾਲ ਚੰਡੀਗੜ੍ਹ ਮੇਅਰ ਚੋਣ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਾਂਗਰਸ ਤੇ ਬੀਜੇਪੀ ਨੇ ਮਿਲਕੇ ਭਾਜਪਾ ਮੇਅਰ ਬਣਾਇਆ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦੇ ਬਣੇ , ਇਸੇ ਤਰ੍ਹਾਂ ਦਿੱਲੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਖਿਲਾਫ਼ ਇਹ ਦੋਵੇਂ ਪਾਰਟੀਆਂ ਮਿਲਕੇ ਚੋਣ ਲੜ ਅਤੇ ਲੜਾ ਰਹੀਆਂ ਹਨ ਤਾਂ ਜੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਕੁਰਸੀ ਹਥਿਆਉਣ ਵਿੱਚ ਕਾਮਯਾਬ ਹੋ ਸਕਣ ਪਰ ਦਿੱਲੀ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕੇਜਰੀਵਾਲ ਦੀ ਸਰਕਾਰ ਨੂੰ ਵੋਟਰ ਭਾਰੀ ਬਹੁਮਤ ਨਾਲ ਬੇਮਿਸਾਲ ਫ਼ਤਵਾ ਦੇਕੇ ਜਿਤਾਉਣ ਦਾ ਮਨ ਬਣਾਈ ਬੈਠੇ ਹਨ ,ਇਹ ਵਿਚਾਰ ਪ੍ਰਗਟ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂਆਂ ਅਜੀਤ ਸਿੰਘ ਪ੍ਰਧਾਨ, ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ,ਸੁਕਰਦੀਨ ਖਾਂ ਪ੍ਰਹਿਲਾਦ ਸਿੰਘ ਦਾਦੂਮਾਜਰਾ, ਗੁਰਚਰਨ ਸਿੰਘ ਬਲੱਗਣ,ਗੁਰਕਰਮ ਸਿੰਘ ਦਾਦੂਮਾਜਰਾ, ਸ਼ੀਸ਼ ਪਾਲ ਸਰਕਲ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਵਿੱਚ ਕਾਂਗਰਸ ਨੇ ਭਾਜਪਾ ਨਾਲ ਡਿਪਟੀ ਮੇਅਰ ਅਹੁਦਿਆਂ ਦਾ ਸੌਦਾ ਕਰਕੇ ਆਮ ਆਦਮੀ ਪਾਰਟੀ ਦੀ ਪਿੱਠ ਵਿੱਚ ਛੁਰਾ ਚਲਾਇਆ ਹੈ ਜਿਸਦਾ ਖਮਿਆਜ਼ਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਇਹਨਾਂ ਦੋਹਾਂ ਪਾਰਟੀਆਂ ਨੂੰ ਚਖਾਉਣਗੇ