ਹਜ਼ਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਵਿਖੇ "ਮੁਫ਼ਤ ਵਿਸ਼ਾਲ ਮੈਡੀਕਲ ਕੈਂਪ" ਅਤੇ ਡੈਲਸਿਸ ਮਸ਼ੀਨ ਦਾ ਉਦਘਾਟਨ 1 ਫਰਵਰੀ ਨੂੰ
- ਕੈਂਪ ਵਿੱਚ ਵੱਖੋ ਵੱਖ ਬਿਮਾਰੀਆਂ ਦਾ ਇਲਾਜ ਕਰਨਗੇ ਨਾਮਵਰ ਡਾਕਟਰ
- ਹਜਰਤ ਹਲੀਮਾ ਹਸਪਤਾਲ ਲਈ ਡਾਇਲਸਿਸ ਮਸ਼ੀਨ ਰੋਟਰੀ ਕਲੱਬ ਮਾਲੇਰਕੋਟਲਾ ਰਾਹੀਂ ਮੁੰਬਈ ਤੋਂ ਸ਼੍ਰੀ ਸ਼ਕੀਲ ਜਮਲਾਨੀ ਸਹਿਬ ਦੁਆਰਾ ਕੀਤੀ ਗਈ ਜਾਵੇਗੀ ਸਪਾਂਸਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 31 ਜਨਵਰੀ 2025, ਪੰਜਾਬ ਵਕਫ਼ ਬੋਰਡ,ਚੰਡੀਗੜ੍ਹ ਦੇ ਪ੍ਰਬੰਧ ਅਧੀਨ ਗਰੇਵਾਲ ਚੌਂਕ ਮਾਲੇਰਕੋਟਲਾ ਵਿਖੇ ਚੱਲਣ ਵਾਲੇ ਹਜ਼ਰਤ ਹਲੀਮਾ ਹਸਪਤਾਲ ਵੱਲੋਂ ਭਲਕੇ 1 ਫਰਵਰੀ 2025 ਦਿਨ ਸ਼ੁਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਇਕ "ਮੁਫ਼ਤ ਵਿਸ਼ਾਲ ਮੈਡੀਕਲ ਕੈਂਪ" ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਡਾਕਟਰ ਅਵਿਨਾਸ਼ ਜਿੰਦਲ ਅਤੇ ਸਹਾਇਕ ਮੈਡੀਕਲ ਸੁਪਰਡੈਂਟ ਡਾਕਟਰ ਅਮਰਪ੍ਰੀਤ ਕੌਰ ਮਰਵਾਹਾ ਨੇ ਦੱਸਿਆਂ ਕਿ ਕੈਂਪ ਦੌਰਾਨ ਹਜ਼ਰਤ ਹਲੀਮਾ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ 'ਚ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਜਿਸ ਡਾ.ਅਵਿਨਾਸ਼ ਜਿੰਦਲ (ਦਿਲ, ਪੇਟ, ਸ਼ੂਗਰ ਅਤੇ ਜਨਰਲ ਦੀਆਂ ਬਿਮਾਰੀਆਂ ਦੇ ਮਾਹਿਰ),ਡਾ.ਜੀਸ਼ਾਨ ਐਮ.ਐਸ.(ਆਰਥੋ), ਡੀਐਨਬੀ (ਆਰਥੋ),ਟੁੱਟੀਆਂ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ.ਅਮਰਪ੍ਰੀਤ ਮਰਵਾਹਾ (ਆਈ.ਵੀ.ਐਫ.ਸਪੈਸਲਿਸਟ ਔਰਤ ਰੋਗਾਂ ਦੇ ਮਾਹਿਰ), ਡਾਕਟਰ ਨਰਿੰਦਰ ਕੁਮਾਰ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ,ਡਾ. ਪਿਆਰਾ ਸਿੰਘ ਐਮ.ਐਸ. (ਜਨਰਲ ਸਰਜਰੀ),ਲੇਜ਼ਰ ਅਤੇ ਦੂਰਬੀਨ ਨਾਲ ਸਰਜਰੀ ਦੇ ਮਾਹਿਰ, ਡਾਕਟਰ ਜੀਸ਼ਾਨ ਅਖਤਰ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ) ਆਦਿ ਵੱਲੋਂ ਕੈਂਪ ਵਿੱਚ ਪਹੁੰਚੇ ਵੱਖ-ਵੱਖ ਬਿਮਾਰੀਆਂ ਦੇ ਰੋਗੀਆਂ ਦਾ ਚੈੱਕ-ਅੱਪ ਅਤੇ ਇਲਾਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਹਰ ਤਰ੍ਹਾਂ ਦੇ ਟੈਸਟ, ਡਿਜੀਟਲ ਐਕਸ-ਰੇ ਤੇ 50% ਦਾ ਡਿਸਕਾਊਂਟ ਦਿੱਤਾ ਜਾਵੇਗਾ । ਇਸ ਮੌਕੇ ਤੇ ਉਹਨਾਂ ਦੱਸਿਆ ਕਿ ਹਜਰਤ ਹਲੀਮਾ ਹਸਪਤਾਲ ਵਿਖੇ ਇਕ ਡਾਇਲਸਿਸ ਮਸ਼ੀਨ ਰੋਟਰੀ ਕਲੱਬ ਮਾਲੇਰਕੋਟਲਾ ਰਾਹੀਂ ਮੁੰਬਈ ਤੋਂ ਸ਼੍ਰੀ ਸ਼ਕੀਲ ਜਮਲਾਨੀ ਸਹਿਬ ਦੁਆਰਾ ਸਪਾਂਸਰ ਕੀਤੀ ਡਾਇਲਸਿਸ ਮਸ਼ੀਨ (ਸੱਤ ਲੱਖ ਰੁਪਏ ਦੀ) ਦਾ ਉਦਘਾਟਨ ਵੀ ਇਸ ਮੌਕੇ ਤੇ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਕਮ ਡਿਪਟੀ ਕਮਿਸ਼ਨਰ ਬਠਿੰਡਾ ਜਨਾਬ ਸ਼ੌਕਤ ਅਹਿਮਦ ਪਾਰੇ (ਆਈਏਐਸ ) ਅਤੇ ਜਨਾਬ ਲਤੀਫ ਅਹਿਮਦ ਥਿੰਦ (ਪੀਸੀਐਸ) ਸੀਈਓ ਪੰਜਾਬ ਵਕਫ਼ ਬੋਰਡ ਵੱਲੋਂ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਪ੍ਰਾਯੋਜਕਾਂ ਦੇ ਨੁਮਾਇੰਦੇ ਸ੍ਰੀ ਯਾਸਰ ਰਸ਼ੀਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।