ਮਾਲੇਰਕੋਟਲਾ ਵਿਖੇ ਚਮੜੀ ਰੋਗਾਂ ਦਾ ਚੈਕ-ਅੱਪ ਕੈਂਪ 2 ਫ਼ਰਵਰੀ ਨੂੰ
- ਕੈਂਪ ਰਾਹੀਂ ਚਮੜੀ ਦੇ ਮਰੀਜ਼ਾਂ ਨੂੰ ਜਾਗਰੂਕ ਕਰਨਾ ਸਾਡਾ ਮੁੱਖ ਉਦੇਸ਼ ਹੈ ਤਾਂ ਕਿ ਇਸ ਸਮੱਸਿਆ ਨਾਲ ਪੀੜਤ ਰੋਗੀ ਸੁਚੇਤ ਹੋ ਸਕੇ-ਡਾਕਟਰ ਇਨਸ਼ਾ ਪਰਵੀਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ ,31 ਜਨਵਰੀ,2025 - ਸਕਿਨ ਨਾਲ ਸਬੰਧਤ ਰੋਗਾਂ ਦਾ ਆਧੁਨਿਕ ਤਰੀਕੇ ਨਾਲ ਇਲਾਜ, ਫੋੜੇ-ਫਿੰਸੀਆਂ, ਛਾਈਆਂ, ਮੱਸੇ, ਕਾਲੇ ਧੱਬਿਆਂ, ਵਾਲਾਂ ਦਾ ਝੜਨਾ ਅਤੇ ਸਫ਼ੈਦ ਧੱਬਿਆਂ ਦੇ ਇਲਾਜ ਲਈ 2 ਫ਼ਰਵਰੀ 2025 ਦਿਨ ਐਤਵਾਰ ਸਵੇਰੇ ਅਲ-ਸ਼ਿਫ਼ਾ ਹਸਪਤਾਲ, ਨਹਿਰੂ ਮਾਰਕੀਟ, ਮਾਲੇਰਕੋਟਲਾ ਵਿਖੇ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਚਮੜੀ ਰੋਗਾਂ ਦੀ ਮਾਹਿਰ ਡਾਕਟਰ ਇਨਸ਼ਾ ਪਰਵੀਨ ( ਐਮ.ਬੀ.ਬੀ.ਐਸ, ਐਫ.ਏ.ਐਮ, ਫੀਕੋ ਯੂ.ਐਸ.ਏ ਡਰੀਮਾਟੋਲੋਜਿਸਟ) ਚਮੜੀ ਰੋਗਾਂ ਦਾ ਫ਼ਰੀ ਚੈਕਅੱਪ ਕਰਨਗੇ।
ਕੈਂਪ ਵਿੱਚ ਆਉਣ ਵਾਲੇ ਰੋਗੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਇਨਸ਼ਾ ਨੇ ਦੱਸਿਆ ਕਿ ਸਕਿਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਲੇਡੀਜ਼ ਵਿੱਚ ਪਾਈਆਂ ਜਾ ਰਹੀਆਂ ਹਨ, ਸਮੇਂ ਸਿਰ ਜਾਂਚ ਤੇ ਇਲਾਜ ਕਰਕੇ ਇਹਨਾਂ ਦੀ ਰੋਗ ਥਾਮ ਕੀਤੀ ਜਾ ਸਕਦੀ ਹੈ। ਡਾਕਟਰ ਇਨਸ਼ਾ ਨੇ ਦੱਸਿਆ ਕਿ ਇਸ ਕੈਂਪ ਰਾਹੀਂ ਚਮੜੀ ਦੇ ਮਰੀਜ਼ਾਂ ਨੂੰ ਜਾਗਰੂਕ ਕਰਨਾ ਸਾਡਾ ਮੁੱਖ ਉਦੇਸ਼ ਹੈ ਤਾਂ ਕਿ ਇਸ ਸਮੱਸਿਆ ਨਾਲ ਪੀੜਤ ਰੋਗੀ ਸੁਚੇਤ ਹੋ ਸਕੇ।