ਸਹਜ ਧਵਨ ਬਣਿਆ ਰਣਜੀ ਟਰਾਫ਼ੀ ਖੇਡਣ ਵਾਲਾ ਜੈਤੋ ਦਾ ਪਹਿਲਾ ਕ੍ਰਿਕਟ ਖਿਡਾਰੀ
ਮਨਜੀਤ ਢੱਲਾ
ਜੈਤੋ, 31 ਜਨਵਰੀ )- ਬੀ ਸੀ ਸੀ ਆਈ ਵੱਲੋਂ ਕਰਵਾਏ ਜਾਂਦੇ ਰਣਜੀ ਟਰਾਫੀ ਟੂਰਨਾਮੈਂਟ ਵਿੱਚ, ਕਲਕੱਤਾ ਵਿਖੇ ਈਡਨ ਗਾਰਡਨ ਵਿੱਖੇ ਚਲ ਰਹੇ ( ਪੰਜਾਬ ਵਰਸਿਸ ਬੰਗਾਲ) ਵਿਚ ਪੰਜਾਬ ਵੱਲੋ ਪਲੇਇੰਗ ਇਲੈਵਨ ਵਿੱਚ ਜੈਤੋ ਦੇ ਨੌਜਵਾਨ ਸਹਿਜ ਧਵਨ (ਜੈਤੋ ਦਾ ਮਾਣ) ਖੇਡ ਰਿਹਾ ਹੈ। ਸਹਿਜ ਧਵਨ ਨੂੰ ਖੇਡਦੇ ਦੇਖ ਕੇ ਜੈਤੋ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕ੍ਰਿਕੇਟ ਪ੍ਰੇਮੀਆਂ ਵੱਲੋਂ ਖੁਸ਼ੀ ਵਿੱਚ ਖੂਬ ਲੱਡੂ ਵੰਡੇ ਗਏ। ਵਰਨਣ ਯੋਗ ਗੱਲ ਇਹ ਹੈ ਕਿ ਸਹਿਜ ਧਵਨ ਜੈਤੋ ਦਾ ਪਹਿਲਾ ਖਿਡਾਰੀ ਹੈ ਜਿਹੜਾ ਰਣਜੀ ਟਰਾਫੀ ਵਿੱਚ ਖੇਡ ਰਿਹਾ ਹੈ। ਸਹਿਜ ਧਵਨ ਦੇ ਘਰ ਜੈਤੋ ਵਿੱਖੇ ਉਨਾਂ ਦੇ ਮਾਪਿਆਂ ਨੂੰ ਵਧਾਈ ਦੇਣ ਲਈ ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਸਹਿਜ ਧਮਨ ਦੇ ਪਿਤਾ ਦਵਿੰਦਰ ਧਵਨ ਨੇ ਦੱਸਿਆ ਕਿ ਸਹਿਜ ਨੂੰ ਛੋਟੇ ਹੁੰਦੇ ਸਮੇਂ ਹੀ ਕ੍ਰਿਕਟ ਨਾਲ ਬਹੁਤ ਲਗਾਵ ਸੀ। ਇਥੋਂ ਤੱਕ ਕਿ ਕ੍ਰਿਕਟ ਖੇਡਣ ਲਈ ਉਸਨੇ ਆਪਣੇ ਘਰ ਦੀ ਛੱਤ ਨੂੰ ਹੀ ਕ੍ਰਿਕਟ ਗਰਾਊਂਡ ਬਣਾ ਰੱਖਿਆ ਸੀ। ਜਦ ਉਹ ਸਕੂਲੋ ਅੱਧੀ ਛੁੱਟੀ ਵੇਲੇ ਆਉਂਦਾ ਸੀ ਤਦ ਵੀ ਉਹ ਕ੍ਰਿਕਟ ਖੇਡਣ ਲੱਗ ਜਾਂਦਾ ਸੀ। ਖਾਣ ਪੀਣ ਵੱਲ ਉਸਦਾ ਬਿਲਕੁਲ ਵੀ ਧਿਆਨ ਨਹੀਂ ਸੀ ਕੇਵਲ ਕ੍ਰਿਕਟ ਵੱਲ ਹੀ ਉਸਦਾ ਧਿਆਨ ਰਹਿੰਦਾ ਸੀ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਸਿੰਘ ਖੰਨਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਜ਼ਿਲਾ ਫਰੀਦਕੋਟ ਦੇ ਸਕੱਤਰ ਡਾਕਟਰ ਏ ਜੀ ਐਸ ਬਾਵਾ ਅਤੇ ਉਸਦੇ ਦੋਸਤਾਂ ਵਲੋਂ ਉਸ ਨੂੰ ਹਮੇਸ਼ਾ ਹੌਸਲਾ ਮਿਲਦਾ ਰਿਹਾ ਅਤੇ ਉਹ ਅੱਗੇ ਹੀ ਅੱਗੇ ਵੱਧਦਾ ਗਿਆ।
ਇਲਾਕਾ ਨਿਵਾਸੀਆਂ ਅਤੇ ਕ੍ਰਿਕਟ ਪ੍ਰੇਮੀਆ ਕੋਚ ਰਾਜਵਿੰਦਰ ਮਾਨ, ਲਵਿਸ਼ ਜਿੰਦਲ, ਅਮਨ ਬਰਾੜ, ਰਾਜ ਬੱਬਰ, ਤਨਿਕ ਅਰੋੜਾ, ਰਜਿੰਦਰ ਬਿੱਲੀ, ਲਵਿਸ਼ ਕਾਂਸਲ, ਸੋਨੂ ਸ਼ਰਮਾ,ਹੈਰੀ ਨਿਰੰਕਾਰੀ, ਅਸ਼ੋਕ ਜਿੰਦਲ, ਰਾਜੇਸ਼ ਕਾਲੀ ,ਸੁਖਦੀਪ ਟਿੰਕੂ, ਵਿਕੀ ਧਰਮਾਂ, ਲਵਿਸ਼ ਪਾਂਡਾ, ਪ੍ਰਿੰਸ ਸੇਣ ,ਕੁਨਾਲ ਸ਼ਰਮਾ, ਆਦਿ ਵੱਲੋਂ ਉਹਨਾਂ ਨੂੰ ਵਧਾਈ ਭੇਜੀ ਗਈ ਹੈ ਅਤੇ ਲਗਾਤਾਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।