ਮਜੀਠਾ ਹਲਕੇ ਦੇ ਸਰਕਾਰੀ ਸਕੂਲ ਦੇ ਮੁੜ ਉਦਘਾਟਨ 'ਤੇ MLA ਗਨੀਵ ਕੌਰ ਨੇ ਉਠਾਏ ਸਵਾਲ
ਕਿਹਾ ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਡਰਾਮਾ ਕਿਉਂ❓
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 16 ਅਪ੍ਰੈਲ, 2025
ਪੰਜਾਬ ਸਰਕਾਰ ਵੱਲੋਂ #PunjabSikhyaKranti ਮੁਹਿੰਮ ਅਧੀਨ ਮਜੀਠਾ ਹਲਕੇ ਦੇ ਪਿੰਡ ਅਬਦਾਲ ਵਿਚ ਇੱਕ ਸਰਕਾਰੀ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ ਹਾਲਾਂਕਿ ਜ਼ਿਕਰਯੋਗ ਹੈ ਕਿ ਇਹ ਸਕੂਲ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਵਿਚ ਲੋੜੀਨੁਮਾਂ ਸਾਰੀਆਂ ਸਹੂਲਤਾਂ ਪਹਿਲਾਂ ਹੀ ਉਪਲਬਧ ਹਨ।
ਇਸ ਸੰਬੰਧੀ ਮਜੀਠਾ ਤੋਂ ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਕਿਹਾ:
? "ਸਰਕਾਰ ਨੂੰ ਬੇਨਤੀ ਹੈ ਕਿ ਜੋ ਪੈਸਾ ਉਦਘਾਟਨੀ ਸਮਾਰੋਹਾਂ 'ਤੇ ਖ਼ਰਚਿਆ ਜਾ ਰਿਹਾ ਹੈ, ਜੇਕਰ ਉਹ ਲੋੜਵੰਦ ਵਿਦਿਆਰਥੀਆਂ ਲਈ ਕਾਪੀਆਂ, ਕਿਤਾਬਾਂ ਅਤੇ ਵਰਦੀਆਂ 'ਤੇ ਲਗਾਇਆ ਜਾਵੇ, ਤਾਂ ਇਹ ਲੋਕ-ਹਿੱਤ ਵਿਚ ਹੋਵੇਗਾ।"
? "ਜਿਹੜੇ ਸਕੂਲ ਅਜੇ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਝੇਲ ਰਹੇ ਹਨ, ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ — ਨਾ ਕਿ ਪਹਿਲਾਂ ਤੋਂ ਚੱਲ ਰਹੇ ਸਕੂਲਾਂ ਦੀ ਮੁੜ ਰਿਬਨ ਕਟਾਈ ਕਰਨ ਦੀ।"
ਉਨ੍ਹਾਂ ਇਹ ਸਾਰੀ ਕਾਰਵਾਈ ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਸਿਰਫ਼ ਇੱਕ ਪ੍ਰਦਰਸ਼ਨਿਕ ਡਰਾਮਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰੀ ਸਰੋਤਾਂ ਦੀ ਇਹ ਤਰੀਕਿਆਂ ਨਾਲ ਵਰਤੋਂ, ਲੋਕਾਂ ਨੂੰ ਗੁਮਰਾਹ ਕਰਨ ਦੇ ਬਰਾਬਰ ਹੈ।