DIG ਮਨਦੀਪ ਸਿੱਧੂ ਅਤੇ ਬਰਨਾਲਾ ਪੁਲਿਸ ਤੇ ਫੁੱਲਾਂ ਦੀ ਵਰਖਾ ਕਰਦੇ ਲੋਕ
ਦੀਦਾਰ ਗੁਰਨਾ
ਬਰਨਾਲਾ 10 ਅਪ੍ਰੈਲ 2025 : ਬਰਨਾਲਾ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ 2 ਸਾਲ ਬੱਚਾ ਅਗਵਾ ਹੋ ਗਿਆ ਸੀ , ਜਿਸਤੇ ਬਰਨਾਲਾ ਪੁਲਿਸ ਨੇ SSP ਸਰਫ਼ਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਐਕਸ਼ਨ ਕਰਦਿਆਂ ਟੀਮਾਂ ਬਣਾ ਕੇ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤੀ , ਪੁਲਿਸ ਟੀਮਾਂ ਬੱਚੇ ਨੂੰ ਲੱਭਣ ਪੰਜਾਬ ,ਹਰਿਆਣਾ , ਰਾਜਸਥਾਨ ਤੱਕ ਪਹੁੰਚੀਆਂ , ਅਖ਼ੀਰ ਪੁਲਿਸ ਨੇ ਬਹੁਤ ਹੀ ਜੱਦੋ ਜਹਿਦ ਤੋਂ ਬਾਅਦ ਇਹ ਬੱਚਾ ਮੱਧ ਪ੍ਰਦੇਸ਼ ਤੋਂ ਲੱਭਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ , ਇਸ ਮੌਕੇ DIG ਮਨਦੀਪ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ,ਇਸ ਮੌਕੇ ਲੋਕਾਂ ਨੇ DIG ਮਨਦੀਪ ਸਿੱਧੂ , SSP ਸਰਫ਼ਰਾਜ ਆਲਮ ਅਤੇ ਉਹਨਾਂ ਦੀ ਟੀਮ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ , ਇਸ ਮੌਕੇ DIG ਮਨਦੀਪ ਸਿੱਧੂ ਨੇ SSP ਸਰਫ਼ਰਾਜ ਆਲਮ ਅਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ , ਬੱਚੇ ਨੂੰ ਸਹੀ ਸਲਾਮਤ ਉਸਦੇ ਮਾਪਿਆਂ ਤੇ ਹਵਾਲੇ ਕੀਤਾ ਗਿਆ

