ਕੇਂਦਰ ਸਰਕਾਰ ਨੇ ਮੋਟਰ ਵਾਹਨ ਨਿਯਮਾਂ 'ਚ ਬਦਲਾਅ ਦਾ ਪ੍ਰਸਤਾਵ; ਡਰਾਫਟ ਨੋਟੀਫਿਕੇਸ਼ਨ ਜਾਰੀ
ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਮੋਟਰ ਵਾਹਨ ਨਿਯਮਾਂ 'ਚ ਬਦਲਾਅ ਦਾ ਪ੍ਰਸਤਾਵ
ਜ਼ੀਨੀਆ ਬੱਲੀ
ਨਵੀਂ ਦਿੱਲੀ 29 ਅਪ੍ਰੈਲ 2026: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 'ਸੈਂਟਰਲ ਮੋਟਰ ਵਹੀਕਲ ਰੂਲਜ਼, 1989' ਵਿੱਚ ਸੋਧ ਕਰਨ ਲਈ ਨਵਾਂ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮ 27 ਅਪ੍ਰੈਲ, 2026 ਨੂੰ ਜਾਰੀ ਕੀਤੇ ਗਏ ਹਨ।
ਨਿਯਮਾਂ ਵਿੱਚ ਸੋਧ ਕਰਕੇ ਗ੍ਰਾਸ ਵੇਟ (gross weight) ਦੀ ਸੀਮਾ 3000 ਤੋਂ ਵਧਾ ਕੇ 3500 ਕੀਤੀ ਗਈ ਹੈ। ਨੋਟੀਫਿਕੇਸ਼ਨ ਵਿੱਚ ਵਾਹਨਾਂ ਦੇ ਨਾਮਕਰਨ ਅਤੇ ਵਰਤੇ ਜਾਣ ਵਾਲੇ ਈਂਧਨ (Fuel) ਦੇ ਮਿਆਰਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਸ ਵਿੱਚ ਹਾਈਡ੍ਰੋਜਨ+CNG (HCNG), ਗੈਸੋਲੀਨ (E10/E20), ਅਤੇ E85/E100 ਵਰਗੇ ਈਂਧਨਾਂ ਸਬੰਧੀ ਨਵੇਂ ਨਿਰਦੇਸ਼ ਸ਼ਾਮਲ ਹਨ।
ਮੰਤਰਾਲੇ ਨੇ ਇਸ ਡਰਾਫਟ 'ਤੇ ਆਮ ਜਨਤਾ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਹਨ। ਨੋਟੀਫਿਕੇਸ਼ਨ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਕੋਈ ਵੀ ਵਿਅਕਤੀ ਆਪਣੇ ਸੁਝਾਅ ਐਡੀਸ਼ਨਲ ਸੈਕਟਰੀ (MVL), ਟ੍ਰਾਂਸਪੋਰਟ ਭਵਨ, ਨਵੀਂ ਦਿੱਲੀ ਨੂੰ ਭੇਜ ਸਕਦਾ ਹੈ ਜਾਂ 'comments-morth@gov.in' 'ਤੇ ਈਮੇਲ ਕਰ ਸਕਦਾ ਹੈ।
Click to Follow Babushahi Facebook page →