Big Breaking: ਮਜੀਠੀਆ ਦੀ ਰਿਹਾਇਸ਼ 'ਤੇ ਵਿਜੀਲੈਂਸ ਦੀ ਰੇਡ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 15 ਜੁਲਾਈ 2025-ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਅੱਜ ਮੁੜ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ। ਸੂਤਰ ਦੱਸਦੇ ਨੇ ਕਿ ਅੰਮ੍ਰਿਤਸਰ ਸਥਿਤ ਮਜੀਠੀਆ ਦੀ ਰਿਹਾਇਸ਼ ਤੇ ਅੱਜ ਸਵੇਰੇ ਤੋਂ ਹੀ ਰੇਡ ਜਾਰੀ ਹੈ।
ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ ਕਿ ਰੇਡ ਕਿਸ ਮਕਸਦ ਦੇ ਤਹਿਤ ਕੀਤੀ ਗਈ। ਦੱਸ ਦਈਏ ਕਿ ਮਜੀਠੀਆ ਖਿਲਾਫ਼ ਵਿਜੀਲੈਂਸ ਵੱਲੋਂ ਪਿਛਲੇ ਮਹੀਨੇ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਇਸ ਵੇਲੇ ਵੀ ਮਜੀਠੀਆ ਜੇਲ੍ਹ ਦੇ ਅੰਦਰ ਬੰਦ ਹਨ।
- Download Babushahi App
-
-