26 ਜਨਵਰੀ ਦੇ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ, ਗਰਾਊਂਡ ਗਿੱਲਾ ਹੋਣ ਕਾਰਨ ਨਹੀਂ ਪੇਸ਼ ਹੋਈਆਂ ਝਾਕੀਆਂ
ਸਕੂਲਾਂ ਵਿੱਚ ਤਿਰੰਗਾ ਫਹਿਰਾਉਣ ਦੀਆਂ ਧਮਕੀਆਂ ਬਾਰੇ ਏਡੀਸੀ ਬੋਲੇ, ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ।
ਰੋਹਿਤ ਗੁਪਤਾ
ਗੁਰਦਾਸਪੁਰ
26 ਜਨਵਰੀ ਦੀ ਫੁੱਲ ਡਰੈੱਸ ਰਿਹਰਸਲ ਸ਼ਹਿਰ ਦੇ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਵਿਖੇ ਮੁਕੰਮਲ ਹੋਈ ਜਿਸ ਵਿੱਚ ਤਮਾਮ ਜ਼ਿਲ੍ਹਾ ਅਧਿਕਾਰੀ ਸ਼ਾਮਿਲ ਹੋਏ ਪਰ ਰਿਹਰਸਲ ਵਿੱਚ ਬਾਰਿਸ਼ ਕਾਰਨ ਗਰਾਊਂਡ ਗਿੱਲੀ ਹੋਣ ਕਰਕੇ ਝਾਕੀਆਂ ਪੇਸ਼ ਨਹੀਂ ਕੀਤੀਆਂ ਜਾ ਸਕੀਆਂ। ਹੁਣ ਝਾਂਕੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਕੱਲ੍ਹ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਲਿਆ ਜਾਵੇਗਾ। ਅੱਜ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਡੀਸੀ ਗੁਰਸਿਮਰਨ ਸਿੰਘ ਨੇ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਸਲਾਮੀ ਲਈ।
ਇਸ ਮੌਕੇ ਏਡੀਸੀ ਗੁਰਸਿਮਰਨ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਕੂਲਾਂ ਨੂੰ 26 ਜਨਵਰੀ 'ਤੇ ਤਿਰੰਗਾ ਨਾ ਫਹਿਰਾਉਣ ਦੀ ਜੋ ਧਮਕੀ ਦਿੱਤੀ ਗਈ ਹੈ, ਉਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪੂਰੀ ਤਰ੍ਹਾਂ ਨਾਲ ਸੁਚੇਤ ਹੈ ਅਤੇ ਸਕੂਲਾਂ ਦੀ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਕਿਸੇ ਵੀ ਸ਼ਰਾਰਤੀ ਅਨਸਰ ਦੀ ਕਿਸੇ ਤਰ੍ਹਾਂ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।