15 ਮਾਰਚ ਨੂੰ ਕਾਂਸ਼ੀ ਰਾਮ ਜੀ ਦੇ ਜਨਮ ਦਿਨ 'ਤੇ ਹੋਵੇਗਾ ਭਾਰੀ ਇਕੱਠ - ਡਾ ਨੱਛਤਰ ਪਾਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਮਾਰਚ 2026
ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਕੀਤੀ ਜਾ ਰਹੀ "ਸੱਤਾ ਪ੍ਰਾਪਤ ਕਰੋ" ਮਹਾਂ-ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਹਲਕਾ ਨਵਾਂਸ਼ਹਿਰ ਵਿੱਚ ਹਲਕਾ ਵਧਾਇਕ ਡਾ ਨੱਛਤਰ ਪਾਲ ਕੇਂਦਰੀ ਇੰਚਾਰਜ ਬਸਪਾ ਵਲੋਂ ਹਲਕੇ ਦੀ ਵਿਸ਼ੇਸ ਮੀਟਿੰਗ ਕਰ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ।ਹਲਕੇ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਵੱਡੇ ਕਾਫਲੇਆ ਚ ਪਹੁੰਚ ਕੇ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਰਣਨੀਤੀ ਉਲੀਕੀ ਗਈ ।
ਸਰਕਾਰ ਦੀਆਂ ਨਾਕਾਮੀਆਂ 'ਤੇ ਤਿੱਖਾ ਹਮਲਾ ਕਰਦੇ ਹੋਏ
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਨਛੱਤਰ ਪਾਲ ਨੇ ਬਹੁਤ ਹੀ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ, "ਅੱਜ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਦਲਿਤਾਂ-ਪਿਛੜਿਆਂ 'ਤੇ ਅੱਤਿਆਚਾਰ ਵਧ ਰਹੇ ਹਨ। ਪੰਜਾਬ ਨੂੰ ਬਚਾਉਣ ਲਈ ਹੁਣ ਬਹੁਜਨਾ ਨੂੰ ਸੱਤਾ ਦੀ ਚਾਬੀ ਆਪਣੇ ਹੱਥ ਲੈਣਾ ਸਮੇਂ ਦੀ ਮੁੱਖ ਲੋੜ ਹੈ।"
ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਕਿ ਹਲਕਾ ਨਵਾਂਸ਼ਹਿਰ ਤੋਂ ਰਿਕਾਰਡ ਤੋੜ ਇਕੱਠ ਰੈਲੀ ਵਿੱਚ ਸ਼ਮੂਲੀਅਤ ਕਰੇਗਾ।
ਰੈਲੀ ਵਾਲੇ ਦਿਨ ਹਲਕੇ ਦੇ ਹਰ ਕੋਨੇ ਤੋਂ ਬੱਸਾਂ, ਅਤੇ ਨਿੱਜੀ ਗੱਡੀਆਂ ਦਾ ਇੱਕ ਵਿਸ਼ਾਲ ਕਾਫ਼ਲਾ ਨੀਲੇ ਝੰਡਿਆਂ ਦੀ ਛਾਂ ਹੇਠ ਰਵਾਨਾ ਹੋਵੇਗਾ।
ਘਰ-ਘਰ ਪ੍ਰਚਾਰ: ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਉਹ ਪਿੰਡ-ਪਿੰਡ ਜਾ ਕੇ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨਾਲ ਲੋਕਾਂ ਨੂੰ ਜੋੜਨ ਅਤੇ ਰੈਲੀ ਦਾ ਸੱਦਾ ਦੇਣ।
ਡਾ ਨਛੱਤਰ ਪਾਲ ਦਾ ਵਿਸ਼ੇਸ਼ ਸੰਦੇਸ਼
"15 ਮਾਰਚ ਦੀ ਰੈਲੀ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਤਖ਼ਤ ਹਿਲਾਉਣ ਦਾ ਕੰਮ ਕਰੇਗੀ । ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਬਹੁਜਨ ਸਮਾਜ ਸੱਤਾ ਦੀ ਦਹਿਲੀਜ਼ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਮਹਿਫ਼ੂਜ਼ ਨਹੀਂ ਹਨ। ਇਹ ਰੈਲੀ ਪੰਜਾਬ ਵਿੱਚ ਬਸਪਾ ਦੀ ਮਜ਼ਬੂਤੀ ਦਾ ਪ੍ਰਤੀਕ ਬਣੇਗੀ।"
ਅੱਜ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ, ਸ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਣ ਲਿਆ ਕਿ ਉਹ ਆਪਣੇ ਨਾਇਕ ਕਾਂਸ਼ੀ ਰਾਮ ਜੀ ਦੇ ਜਨਮ ਦਿਨ 'ਤੇ ਦਾਣਾ ਮੰਡੀ ਬਹਿਰਾਮ ਦੀ ਧਰਤੀ ਨੂੰ ਨੀਲੇ ਰੰਗ ਵਿੱਚ ਰੰਗ ਦੇਣਗੇ, ਇਸ ਮੌਕੇ,ਜਿਲ੍ਹਾ ਪ੍ਰਧਾਨ ਸਰਬਜੀਤ ਜਾਫਰ ਪੁਰ ਵਿਧਾਨ ਸਭਾ ਦੇ ਪ੍ਰਧਾਨ ਰਸ਼ਪਾਲ ਮਹਾਲੋ ਜੀ, ਗਿਆਨ ਚੰਦ ਰਾਹੋਂ, ਬਲਵਿੰਦਰ ਭੰਗਲ, ਸੋਹਣ ਸਿੰਘ ਧਾਗੜਪੁਰੀ, ਪ੍ਰੇਮ ਰਤਨ ਨਵਾਂ ਸ਼ਹਿਰ ਸ਼ੀਰਾ ਮੀਰਪੁਰ ਜੈ ਚੰਦ ਜਾਡਲਾ,ਗੁਰਪ੍ਰੀਤ ਪੰਚ ਮਹਾਲੋ, ਵਕੀਲ ਰਾਜਕੁਮਾਰ,ਵਕੀਲ ਮੁਕੇਸ਼ ਬਾਲੀ, ਹਰਮੇਸ਼ ਨੌਰਥ,ਬਲਜਿੰਦਰ ਮੰਗੂਵਾਲ, ਚੰਦਨ ਮੰਗੂਵਾਲ ਹਰਬੰਸ ਜਾਨੀਆ,ਕਸ਼ਮੀਰ ਲਾਲ ਗੋਪੀ ਮਹਾਲੋਂ ਕਸ਼ਮੀਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਮੌਜੂਦ ਸੀ
Click to Follow Babushahi Facebook page →