ਹੈਰੋਇਨ, ਭੁੱਕੀ ਅਤੇ ਗੋਲੀਆਂ ਨਾਲ ਔਰਤ ਸਮੇਤ ਤਿੰਨ ਕਾਬੂ
ਦੀਪਕ ਜੈਨ
ਜਗਰਾਉਂ/16/ਅਪ੍ਰੈਲ 2025 - ਪਹਿਲੇ ਮਾਮਲੇ ਵਿੱਚ ਚੌਂਕੀ ਛਪਾਰ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਚੈਕਿੰਗ ਦੌਰਾਨ ਰਸ਼ੀਨ ਰੋਡ ਤੇ ਮੌਜੂਦ ਸਨ ਤਾਂ ਇੱਕ ਸ਼ੱਕੀ ਔਰਤ ਉਹਨਾਂ ਨੂੰ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਈ ਅਤੇ ਆਪਣੇ ਹੱਥ ਵਿੱਚ ਫੜੀ ਬੋਰੀ ਉਸਨੇ ਸੁੱਟ ਦਿੱਤੀ ਜਦ ਪੁਲਿਸ ਪਾਰਟੀ ਨੇ ਉਸ ਔਰਤ ਨੂੰ ਕਾਬੂ ਕਰਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਮਨਜੀਤ ਕੌਰ ਪਤਨੀ ਲਖਵੀਰ ਸਿੰਘ ਕਾਲਾ ਵਾਸੀ ਲਤਾਲਾ ਥਾਣਾ ਯੋਧਾ ਦੱਸਿਆ ਮਨਜੀਤ ਕੌਰ ਦੁਆਰਾ ਸੁੱਟੀ ਗਈ ਬੋਰੀ ਨੂੰ ਜਦ ਚੈੱਕ ਕੀਤਾ ਤਾਂ ਉਸ ਵਿੱਚੋਂ ਚਾਰ ਕਿਲੋ ਗ੍ਰਾਮ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ।
ਦੂਸਰੇ ਮਾਮਲੇ ਵਿੱਚ ਥਾਣਾ ਸਿਟੀ ਰਾਏਕੋਟ ਦੇ ਏਐਸਆਈ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਹ ਚੈਕਿੰਗ ਦੇ ਲਈ ਸਹਿਬਾਜਪੁਰਾ ਵੱਲ ਨੂੰ ਜਾ ਰਹੇ ਸਨ ਤਾਂ ਦੋ ਨੌਜਵਾਨ ਬਾਈਕ ਤੇ ਖੜੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਬਾਈਕ ਤੇ ਭੱਜਣ ਲੱਗੇ ਤਾਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਅਤੇ ਇਹਨਾਂ ਦਾ ਨਾਮ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਧਨਵੀਰ ਸਿੰਘ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਮਹੱਲਾ, ਨੇੜੇ ਬਰਫ ਵਾਲਾ ਕਾਰਕਾਨਾ ਅਤੇ ਹਰਸੇਮ ਲਾਲ ਮਿਸਰੀ ਪੁੱਤਰ ਕਸ਼ਮੀਰੀ ਲਾਲ ਵਾਸੀ ਵਾਲਮੀਕੀ ਮੁਹੱਲਾ ਰਾਏਕੋਟ ਦੱਸਿਆ ਜਦ ਇਹਨਾਂ ਦੋਨਾਂ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ ਬਾਈਕ ਨੂੰ ਚੈੱਕ ਕੀਤਾ ਗਿਆ ਤਾਂ ਬਾਈਕ ਦੇ ਮੀਟਰ ਕੋਲੋਂ ਇੱਕ ਲਿਫਾਫੇ ਵਿੱਚੋਂ ਚਾਰ ਗ੍ਰਾਮ ਹੈਰੋਨ ਬਰਾਮਦ ਹੋਈ।
ਡੋਡਿਆਂ ਨਾਲ ਫੜੀ ਗਈ ਔਰਤ ਅਤੇ ਹੈਰੋਇਨ ਨਾਲ ਫੜੇ ਗਏ ਦੋਨਾਂ ਵਿਅਕਤੀਆਂ ਖਿਲਾਫ ਸੰਬੰਧਿਤ ਥਾਣਿਆਂ ਵਿੱਚ ਮਾਮਲਾ ਦਰਜ ਕਰ ਲਿੱਤਾ ਗਿਆ ਹੈ।