ਹਰਮੀਤ ਸਿੰਘ ਕਾਲਕਾ ਵੱਲੋਂ ਪੁੱਤਰ ਉਸ਼ਮੀਤ ਸਿੰਘ ਕਲਰਾ ਨੂੰ ਜਨਮ ਦਿਨ ਦੇ ਦਿਤੀਆਂ ਲੱਖ-ਲੱਖ ਮੁਬਾਰਕਾਂ
ਨਵੀਂ ਦਿੱਲੀ 15 ਦਸੰਬਰ ,2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਪੁੱਤਰ ਸ. ਉਸਮੀਤ ਸਿੰਘ ਕਲਰਾ ਨੂੰ ਜਨਮਦਿਨ ਦੀਆਂ ਦਿਲੋਂ ਅਤੇ ਖੁਸ਼ੀ ਭਰੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਦਿਨ ਪਰਿਵਾਰ ਲਈ ਬੇਹੱਦ ਖੁਸ਼ੀ ਅਤੇ ਅਸੀਸਾਂ ਨਾਲ ਭਰਪੂਰ ਹੈ।
ਉਨ੍ਹਾਂ ਕਿਹਾ ਕਿ ਮੈਂ ਗੁਰੂ ਸਾਹਿਬ ਦਾ ਕੋਟਿ-ਕੋਟਿ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਉਸਮੀਤ ਸਿੰਘ ਵਰਗਾ ਸਸਕਾਰਵਾਨ, ਸੰਵੇਦਨਸ਼ੀਲ ਅਤੇ ਸੁਭਾਸ਼ੀ ਪੁੱਤਰ ਬਖ਼ਸ਼ਿਆ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਉਸਮੀਤ ਸਿੰਘ ਕਲਰਾ ਨੂੰ ਚੰਗੀ ਸਿਹਤ, ਲੰਮੀ ਉਮਰ, ਪ੍ਰਗਿਆ, ਧੀਰਜ ਅਤੇ ਆਤਮਿਕ ਤਾਕਤ ਦੀ ਦਾਤ ਬਖ਼ਸ਼ੇ ਅਤੇ ਉਸਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਮੇਰੀ ਦਿਲੀ ਕਾਮਨਾ ਹੈ ਕਿ ਉਸਮੀਤ ਸਿੰਘ ਸਦਾ ਸੱਚ, ਨਿਮਰਤਾ ਅਤੇ ਸੇਵਾ ਦੇ ਮਾਰਗ ‘ਤੇ ਤੁਰਦਾ ਹੋਇਆ ਜੀਵਨ ਦੇ ਹਰ ਖੇਤਰ ਵਿੱਚ ਉੱਚੀਆਂ ਮੰਜਿਲਾਂ ਹਾਸਲ ਕਰੇ ਅਤੇ ਸਮਾਜ ਲਈ ਪ੍ਰੇਰਣਾਸਰੂਪ ਬਣੇ!