ਐਸਐਸਪੀ ਪਹੁੰਚੇ ਪਿੰਡ ਚਾਹੀਆ, ਕਹਿੰਦੇ ਸੁਰੱਖਿਆ ਦੇ ਕੀਤੇ ਗਏ ਹਨ ਵਿਆਪਕ ਇੰਤਜ਼ਾਮ
ਰੋਹਿਤ ਗੁਪਤਾ
ਗੁਰਦਾਸਪੁਰ 16 ਦਸੰਬਰ
ਐਸਐਸਪੀ ਗੁਰਦਾਸਪੁਰ ਅਦਿਤਿਆ ਨੇ ਪਿੰਡ ਚਾਹੀਆ ਪਹੁੰਚ ਕੇ ਹੋ ਰਹੀ ਰੀ _ਪੋਲਿੰਗ ਵਿੱਚ ਸੁਰੱਖਿਆ ਇੰਤਜ਼ਾਮਾ ਦਾ ਜਾਇਜਾ ਲਿਆ ਤੇ ਇੰਤਜ਼ਾਮਾ ਤੇ ਸੰਤੁਸ਼ਟੀ ਪ੍ਰਗਟ ਕੀਤੀ ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਸ ਐਸ ਪੀ ਅਦਿੱਤਿਆ ਨੇ ਕਿਹਾ ਕਿ ਜਿਲਾ ਪੁਲਿਸ ਵੱਲੋਂ ਚਾਹੀਆ ਦੇ ਮੁੜ ਵੋਟਿੰਗ ਸਮੇਂ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਇੱਕ ਐਸਪੀ ਅਤੇ ਇੱਕ ਡੀ ਐਸ ਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ।
ਉੱਥੇ ਹੀ ਉਹਨਾਂ ਨੇ ਕਿਹਾ ਕਿ ਕੱਲ ਕਾਊਂਟਿੰਗ ਸੈਂਟਰ ਤੇ ਵੀ ਵਿਆਪਕ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ।