ਸੋਨੇ ਦੀ ਕੀਮਤ ਚਾਰ ਦਿਨਾਂ 'ਚ ₹4,100 ਡਿੱਗੀ
ਹੁਣ 10 ਗ੍ਰਾਮ ਦੀ ਕੀਮਤ ₹90,200
ਦਿੱਲੀ, 10 ਅਪ੍ਰੈਲ 2025: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਚੌਥੇ ਦਿਨ ਵੀ ਡਿੱਗਦੀਆਂ ਰਹੀਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਬੁੱਧਵਾਰ ਨੂੰ 99.9% ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ₹1,050 ਘਟ ਕੇ ₹90,200 ਪ੍ਰਤੀ 10 ਗ੍ਰਾਮ ਹੋ ਗਈ।
99.5% ਸ਼ੁੱਧਤਾ ਵਾਲਾ ਸੋਨਾ ਹੁਣ ₹89,750 ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਚਾਰ ਦਿਨਾਂ ਵਿੱਚ ਕੁੱਲ ₹4,100 ਦੀ ਗਿਰਾਵਟ ਹੋ ਚੁੱਕੀ ਹੈ। ਇਸ ਦੇ ਉਲਟ, ਚਾਂਦੀ ਦੀ ਕੀਮਤ ਵੱਧ ਕੇ ₹93,200 ਪ੍ਰਤੀ ਕਿਲੋ ਹੋ ਗਈ ਹੈ।
ਕੀ ਕਾਰਨ ਬਣਿਆ ਕੀਮਤ ਡਿੱਘਣ ਦਾ?
-
ਮੰਗ ਵਿੱਚ ਕਮੀ: ਸਟਾਕਿਸਟਾਂ ਅਤੇ ਗਾਹਕਾਂ ਵੱਲੋਂ ਮੰਗ ਘੱਟ ਹੋਣ ਕਾਰਨ ਸੋਨੇ ਦੀ ਕੀਮਤ ਡਿੱਗੀ।
-
ਅੰਤਰਰਾਸ਼ਟਰੀ ਅਸਰ: ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਕਾਰਨ ਗੋਲਡ ਦੀ ਗਲੋਬਲ ਕੀਮਤ ਵਿੱਚ ਉਤਾਰ-ਚੜ੍ਹਾਅ ਆ ਰਿਹਾ ਹੈ।
-
ਆਰਬੀਆਈ ਦੀ ਨੀਤੀ: ਗੋਲਡ ਲੋਨ ਲਈ ਨਵੇਂ ਨਿਯਮ ਵੀ ਮਾਰਕੀਟ 'ਤੇ ਅਸਰ ਕਰ ਰਹੇ ਹਨ।
ਵਿਦੇਸ਼ੀ ਮਾਰਕੀਟ ‘ਚ ਕੀ ਹੋ ਰਿਹਾ?
ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨਾ $3,044.14 ਪ੍ਰਤੀ ਔਂਸ ‘ਤੇ ਪਹੁੰਚ ਗਿਆ, ਜਿਸ ਵਿੱਚ 2.08% ਵਾਧਾ ਹੋਇਆ। ਐਚਡੀਐਫਸੀ ਸਿਕਿਓਰਿਟੀਜ਼ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਮੁਤਾਬਕ, ਅਣਿਸ਼ਚਿਤਤਾ ਦੇ ਮਾਹੌਲ ਕਰਕੇ ਗੋਲਡ ਵਿੱਚ ਨਿਵੇਸ਼ ਵਧਿਆ ਹੈ।