ਦੇਰ ਰਾਤ ਸੁਖਬੀਰ ਬਾਦਲ ਪਹੁੰਚੇ ਮਜੀਠੀਆ ਦੇ ਘਰ; ਘੁੱਟ ਕੇ ਪਾਈ ਜੱਫ਼ੀ
ਵਿਰੋਧੀਆਂ ਦੀਆਂ 'ਇਕੱਲੇ ਪੈ ਜਾਣ' ਦੀਆਂ ਗੱਲਾਂ 'ਤੇ ਲੱਗਿਆ ਵਿਰਾਮ; ਦੋਵਾਂ ਆਗੂਆਂ ਵਿਚਾਲੇ ਹੋਈ ਲੰਮੀ ਗੱਲਬਾਤ
Babushahi Network
ਚੰਡੀਗੜ੍ਹ, 3 ਫਰਵਰੀ: ਬਿਕਰਮ ਸਿੰਘ ਮਜੀਠੀਆ ਦੀ ਨਾਭਾ ਜੇਲ੍ਹ ਤੋਂ ਰਿਹਾਈ ਅਤੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚਣ ਤੋਂ ਕੁਝ ਦੇਰ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਮਿਲਣ ਪਹੁੰਚੇ। ਜਿਵੇਂ ਹੀ ਸੁਖਬੀਰ ਬਾਦਲ ਮਜੀਠੀਆ ਦੀ ਰਿਹਾਇਸ਼ 'ਤੇ ਪਹੁੰਚੇ, ਦੋਵਾਂ ਆਗੂਆਂ ਨੇ ਇੱਕ-ਦੂਜੇ ਨੂੰ ਗਲਵੱਕੜੀ (ਜੱਫੀ) ਪਾਈ।
ਅੱਜ ਦਿਨ ਭਰ ਆਮ ਆਦਮੀ ਪਾਰਟੀ ਦੇ ਆਗੂਆਂ (ਬਲਤੇਜ ਪੰਨੂ ਆਦਿ) ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਮਜੀਠੀਆ ਇਕੱਲੇ ਪੈ ਗਏ ਹਨ ਅਤੇ ਬਾਦਲ ਪਰਿਵਾਰ ਉਨ੍ਹਾਂ ਨੂੰ ਲੈਣ ਜੇਲ੍ਹ ਨਹੀਂ ਪਹੁੰਚਿਆ। ਸੁਖਬੀਰ ਬਾਦਲ ਦੀ ਇਸ ਦੇਰ ਰਾਤ ਹੋਈ ਮੁਲਾਕਾਤ ਨੇ ਇਨ੍ਹਾਂ ਸਾਰੇ ਸਵਾਲਾਂ 'ਤੇ ਵਿਰਾਮ ਲਗਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਵਿਚਾਲੇ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ।
ਸੁਖਬੀਰ ਬਾਦਲ ਨੇ ਮਜੀਠੀਆ ਦੇ ਪਿਤਾ ਅਤੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਕੁਝ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।