ਸਿੱਖ ਨੌਜਵਾਨ ਵਿੱਚ ਹੈ ਪੇਂਟਿੰਗ ਅਤੇ ਸਕੈਚ ਬਣਾਉਣ ਦਾ ਕਮਾਲ ਦਾ ਹੁਨਰ
ਮੂੰਹੋਂ ਬੋਲਦੀਆਂ ਹਨ ਇਸ ਵੱਲੋਂ ਬਣਾਈਆਂ ਗਈਆਂ ਤਸਵੀਰਾਂ, ਹੁਨਰ ਦੀ ਬਦੌਲਤ ਬਣਿਆ ਅਧਿਆਪਕ ਤੇ ਵਿਦਿਆਰਥੀਆਂ ਨੂੰ ਵੀ ਬਣਾ ਰਿਹੈ ਹੁਨਰਮੰਦ
ਰੋਹਿਤ ਗੁਪਤਾ
ਗੁਰਦਾਸਪੁਰ, 24 ਨਵੰਬਰ 2025 : ਹੁਨਰਮੰਦ ਸਿੱਖ ਨੌਜਵਾਨ ਆਕਾਸ਼ਦੀਪ ਦਾ ਹੁਨਰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਆਕਾਸ਼ਦੀਪ ਵਿੱਚ ਪੇਂਟਿੰਗਸ ਅਤੇ ਸਕੈਚ ਬਣਾਉਣ ਦਾ ਕਮਾਲ ਦਾ ਹੁਨਰ ਹੈ।
ਇਸ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ।ਆਪਣੇ ਇਸ ਹੁਨਰ ਨਾਲ ਹੱਥਾਂ ਨਾਲ ਬਣਾਈ ਪੇਂਟਿੰਗਸ ਅਤੇ ਸਕੈਚ ਵਿੱਚ ਆਕਾਾਸ਼ਦੀਪ ਜਾਨ ਪਾ ਦਿੰਦਾ ਹੈ। ਇਹੋ ਨਹੀਂ ਆਪਣੇ ਹੁਨਰ ਦੀ ਬਦੌਲਤ ਹੀ ਇਸ ਨੂੰ ਰੁਜ਼ਗਾਰ ਵੀ ਮਿਲਿਆ ਹੈ ਤੇ ਇਹ ਅਧਿਆਪਕ ਦੀ ਨੌਕਰੀ ਕਰ ਰਿਿਹਾ ਹੈ ।।ਨਾਲ ਹੀ ਆਪਣਾ ਇਹ ਹੁਨਰ ਦੀਆਂ ਬਰੀਕੀਆਂ ਦੂਸਰੇ ਨੌਜਵਾਨਾਂ ਅਤੇ ਆਪਣੇ ਵਿਦਿਆਰਥੀਆਂ ਨੂੰ ਸਿਖਾ ਕੇ ਉਹਨਾਂ ਨੂੰ ਵੀ ਚੰਗਾ ਪੇੰਟਰ ਬਣਾਉਣ ਵਿੱਚ ਮਦਦ ਕਰ ਰਿਹਾ ਹੈ।