← ਪਿਛੇ ਪਰਤੋ
ਕੰਮਕਾਜ ਹੋਏ ਤਿੰਨ ਦਿਨਾਂ ਲਈ ਠੱਪ
ਰੋਹਿਤ ਗੁਪਤਾ
ਗੁਰਦਾਸਪੁਰ
ਵੇਰਕਾ ਕੈਟਲ ਫੀਡ ਪਲਾਂਟ ਘਣੀਆ ਕੇ ਬਾਂਗਰ ਆਊਟਸੋਰਸ ਮੁਲਾਜ਼ਮਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨ ਚਲਣ ਵਾਲੇ ਧਰਨੇ ਦੀ ਅੱਜ ਸ਼ੁਰੂਆਤ ਕੀਤੀ ਗਈ। ਨੀਚੇ ਆਟਸੋਰਸ ਮੁਲਾਜ਼ਮਾਂ ਦੀ ਮੰਗ ਹੈ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਆਊਟਸੋਰਸ ਵਰਕਰਾਂ ਨੂੰ ਵੀ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਜਿਹੜੀਆਂ ਪੋਸਟਾਂ ਖਤਮ ਕੀਤੀਆਂ ਹਨ ਜਿਵੇਂ ਸਿਕਿਉਰਟੀ ਗਾਰਡ ਡਰਾਈਵਰ, ਮਾਲੀ ,ਸਲੀਪਰ ਅਤੇ ਸਿਵਿਲ ਦੀਆਂ ਪੋਸਟਾਂ ਨੂੰ ਮੁੜ ਬਹਾਲ ਕੀਤਾ ਜਾਵੇ। ਮੁਲਾਜਮਾਂ ਅਨੁਸਾਰ ਆਊਟਸੋਰਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਮਿਲਕ ਪਲਾਂਟਾਂ ਨੂੰ ਸਿੱਧਾ ਸਿੱਧਾ ਫਾਇਦਾ ਪਹੁੰਚ ਰਿਹਾ ਹੈ ਅਤੇ ਵੇਰਕਾ ਨੂੰ ਨੁਕਸਾਨ ਹੋ ਰਿਹਾ ਹੈ ਪਰ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਦੀ ਇਹ ਤਿੰਨ ਦਿਨ ਚੱਲਣ ਵਾਲੀ ਹੜਤਾਲ ਹੋਰ ਵੀ ਲੰਬੀ ਚਲੇਗੀ ਅਤੇ ਜੇਕਰ ਮੰਨ ਲਈਆਂ ਜਾਂਦੀਆਂ ਹਨ ਤਾਂ ਉਸੇ ਦਿਨ ਹੜਤਾਲ ਖਤਮ ਕਰ ਦਿੱਤੀ ਜਾਵੇਗੀ ।
Total Responses : 1227