ਰੋਡ ਸੇਫਟੀ ਮਹੀਨੇ ਸਬੰਧੀ ਟਰੈਫਿਕ ਪੁਲਿਸ ਵਲੋਂ ਜਾਗਰੂਕਤਾ ਸੈਮੀਨਾਰ
ਟਰੱਕ ਚਾਲਕਾਂ ਨੂੰ ਰੋਡ ਸੇਫਟੀ ਸਬੰਧੀ ਜਾਣਕਾਰੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ,20 ਜਨਵਰੀ ਅੱਜ ਟਰੈਫਿਕ ਪੁਲਿਸ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਸਬੰਧੀ ਟਰੈਫਿਕ ਇੰਚਾਰਜ ਏ. ਐਸ.ਆਈ ਸਤਨਾਮ ਸਿੰਘ ਵੱਲੋਂ ਨੈਸ਼ਨਲ ਹਾਈਵੇ ਅਧਿਕਾਰੀਆਂ ਨਾਲ ਮਿਲ ਕੇ ਬੱਬਰੀ ਹਾਈਟੈਕ ਨਾਕਾ ਉਪਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਟਰੱਕ ਚਾਲਕਾਂ ਨੂੰ ਸ਼ਾਮਿਲ ਕਰਕੇ ਰੋਡ ਸੇਫਟੀ ਸਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਟਰੱਕ ਚਾਲਕਾਂ ਨੂੰ ਅਤੇ ਟਰੈਫਿਕ ਰੂਲਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਠਾਨਕੋਟ ਸਾਈਡ ਤੋਂ ਬੱਬਰੀ ਚੌਂਕ ਵਿੱਚ ਆਉਣ ਵਾਲੀਆਂ ਗੱਡੀਆਂ ਦੇ ਐਕਸੀਡੈਂਟ ਹੋਣ ਸਬੰਧੀ ਸਰਵੇ ਕੀਤਾ ਗਿਆ ਅਤੇ ਐਨ ਐਚ ਅਧਿਕਾਰੀਆਂ ਨੂੰ ਦੱਸਿਆ ਗਿਆ ਕੀ ਕਿਵੇਂ ਰੋਡ ਐਕਸੀਡੈਂਟਾਂ ਦੀ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਹੈਲਪਲਾਈਨ ਨੰਬਰ 112 1033 1930 ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਸੈਮੀਨਾਰ ਵਿੱਚ ਏ.ਐਸ.ਆਈ ਅਮਨਦੀਪ ਸਿੰਘ ਅਤੇ ਪਰਦੁਮਣ ਸਿੰਘ ਆਦਿ ਨੇ ਹਿੱਸਾ ਲਿਆ।