← ਪਿਛੇ ਪਰਤੋ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਚੱਲ ਫਿਰਨ ਤੋਂ ਅਸਮਰੱਥ ਔਰਤ ਨੂੰ ਭੇਂਟ ਕੀਤੀ ਵੀਲ੍ਹ ਚੇਅਰ
ਅਸ਼ੋਕ ਵਰਮਾ
ਬਠਿੰਡਾ 9 ਅਪ੍ਰੈਲ 2025 : ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਕੌਂਸਲਰ ਮੈਡਮ ਕਮਲਜੀਤ ਕੌਰ ਭੋਲਾ ਦੇ ਵਾਰਡ ਨੰਬਰ 25 ਵਾਸੀ ਅਪਾਹਿਜ ਮਾਤਾ ਗੀਤਾ ਰਾਣੀ ਨੂੰ ਵਿਹਲ ਚੇਅਰ ਭੇਂਟ ਕੀਤੀ ਹੈ ਜੋ ਕਰੀਬ ਇੱਕ ਮਹੀਨਾ ਪਹਿਲਾਂ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਮੇਅਰ ਸ਼੍ਰੀ ਮਹਿਤਾ ਨੂੰ ਮਿਲਣ ਆਈ ਸੀ। ਉਨ੍ਹਾਂ ਨੂੰ ਮਿਲਣ ਲਈ ਮੇਅਰ ਖੁਦ ਉਨ੍ਹਾਂ ਕੋਲ ਪਹੁੰਚੇ ਸਨ। ਇਸ ਦੌਰਾਨ ਮਾਤਾ ਵੱਲੋਂ ਆਪਣੀ ਸਮੱਸਿਆ ਦੱਸਦੇ ਹੋਏ ਇਲੈਕਟ੍ਰਿਕ ਵ੍ਹੀਲ ਚੇਅਰ ਦੀ ਮੰਗ ਕੀਤੀ ਗਈ ਸੀ। ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮਾਤਾ ਗੀਤਾ ਰਾਣੀ ਦੇ ਘਰ ਪਹੁੰਚ ਕੇ ਮਾਤਾ ਨੂੰ ਇਲੈਕਟ੍ਰਿਕ ਵ੍ਹੀਲ ਚੇਅਰ ਭੇਂਟ ਕੀਤੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮਾਤਾ ਜੀ ਦੀ ਤਕਲੀਫ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ। ਉਹਨਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇਹ ਇਲੈਕਟ੍ਰਿਕ ਵ੍ਹੀਲ ਚੇਅਰ ਭੇਂਟ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਉਹ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹਨ।
Total Responses : 0