← ਪਿਛੇ ਪਰਤੋ
ਫੇਸ-2 ਮੋਹਾਲੀ ਦੀ ਵੈਲਫੇਅਰ ਸੁਸਾਇਟੀ ਵੱਲੋਂ ਸਾਬਕਾ ਮੰਤਰੀ ਬਲਬੀਰ ਸਿੱਧੂ ਨੂੰ ਸੌਂਪਿਆ ਮੰਗ ਪੱਤਰ
ਮੋਹਾਲੀ, 16 ਅਪ੍ਰੈਲ: ਅੱਜ ਵੈੱਲਫੇਅਰ ਸੋਸਾਇਟੀ ਮੋਹਾਲੀ ਫੇਸ - 2 ਵੱਲੋਂ ਪੰਜਾਬ ਦੇ ਸਾਬਕਾ ਹੈਲਥ ਮਨਿਸਟਰ ਸਰਦਾਰ ਬਲਬੀਰ ਸਿੰਘ ਸਿੱਧੂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ।ਜਿਸ ਵਿੱਚ ਮੰਗ ਕੀਤੀ ਗਈ ਕਿ ਫੇਸ 2-3 ਮੋਹਾਲੀ ਵਿਚ ਜਲਦੀ ਤੋ ਜਲਦੀ ਕੂੜੇ ਦੀ ਡੰਪਿੰਗ ਕਾਰਵਾਈ ਜਾਵੇ। ਕਿਉਂਕਿ ਡੰਪਿੰਗ ਨਾ ਹੋਣ ਦੀ ਵਜ੍ਹਾ ਕਰਕੇ ਬਦਬੂ ਫੈਲ ਰਹੀ ਤੇ ਪੰਛੀ ਵਗੈਰਾ ਇਸ ਵੈਸਟੇਜ ਮਟੀਰੀਅਲ ਨੂੰ ਚੁੱਕ ਜਦੋ ਉੱਡਦੇ ਹਨ ਤਾ ਉਹ ਰਿਹਾਇਸ਼ੀ ਇਲਾਕੇ ਚ ਡਿੱਗਣ ਸਦਕਾ ਕਾਫੀ ਮੁਸ਼ਕਲ ਆ ਰਹੀ ਹੈ।ਇਸ ਲਈ ਜਲਦੀ ਤੋ ਜਲਦੀ ਵੈਸਟੇਜ ਦੀ ਡੰਪਿੰਗ ਕਾਰਵਾਈ ਜਾਵੇ ਤਾ ਜੋ ਭਵਿੱਖ ਚ ਕੋਈ ਬੀਮਾਰੀ ਨਾ ਫੈਲੇ। ਇਸ ਜਾਣਕਾਰੀ ਮੀਡੀਆ ਨੂੰ ਸ੍ਰੀ ਚਿਰੰਜੀ ਲਾਲ ਵੱਲੋਂ ਦਿੱਤੀ ਗਈ।
Total Responses : 0