← ਪਿਛੇ ਪਰਤੋ
ਪੁਲਸ ਨੇ 24 ਘੰਟੇ ਦੇ ਅੰਦਰ ਅਗਵਾ 6 ਸਾਲ ਦੀ ਲੜਕੀ ਲੱਭ ਕੇ ਵਾਰਸਾਂ ਹਵਾਲੇ ਕੀਤੀ
ਸੁਖਮਿੰਦਰ ਭੰਗੂ
ਲੁਧਿਆਣਾ 16 ਅਪਰੈਲ 2025 - ਣਾ ਡਾਬਾ ਕਮਿਸ਼ਨਰੇਟ ਲੁਧਿਆਣਾ ਦੀ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਅੰਦਰ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਅਗਵਾ ਕੀਤੀ ਲੜਕੀ (ਉਮਰ 6 ਸਾਲ) ਨੂੰ ਬਰਾਮਦ ਕੀਤਾ ਤੇ ਵਾਰਸਾਂ ਦੇ ਹਵਾਲੇ ਕੀਤਾ ।ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਦਿਆਲ ਸਿੰਘ ਕਿ ਅਗਵਾ ਕੀਤੀ ਲੜਕੀ ਨੂੰ ਟਰੇਸ ਕਰਨ ਲਈ ਪੁਲਸ ਪਾਰਟੀ ਨੂੰ ਮੁਰਾਦਾਬਾਦ ਉੱਤਰ ਪ੍ਰਦੇਸ਼ ਲਈ ਰਵਾਨਾ ਕੀਤਾ ਜਿੱਥੇ ਪੁਲਿਸ ਪਾਰਟੀ ਵੱਲੋਂ ਬਹੁਤ ਹੀ ਮੁਸਤੈਦੀ ਨਾਲ ਦੋਸ਼ੀ ਦਾ ਪਿੱਛਾ ਕਰਦੇ ਹੋਏ ਰੇਲਵੇ ਸਟੇਸ਼ਨ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋ 15 ਅਪਰੈਲ ਨੂੰ ਦੋਸ਼ੀ ਸੰਤੋਸ਼ ਕੁਮਾਰ ਨੂੰ ਕਾਬੂ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਅਗਵਾ ਕੀਤੀ ਲੜਕੀ ਨੂੰ ਬਰਾਮਦ ਕਰਕੇ ਵਾਰਸਾਂ ਹਵਾਲੇ ਕੀਤਾ ਤੇ ਮੁੱਦਈ ਦੇ ਬਿਆਨ ਦੇ ਆਧਾਰ ਮੁਕੱਦਮਾ ਨੰਬਰ( 36 )14 ਅਪਰੈਲ ਨੂੰ ਦਰਜ ਕੀਤਾ ਅ/ਧ 140 (3) ਬੀ.ਐੱਨ.ਐੱਸ. ਵਾਧਾ ਜੁਰਮ 10 ਪੋਕਸੋ ਐਕਟ ਥਾਣਾ ਡਾਬਾ ਲੁਧਿਆਣਾ।
Total Responses : 0