ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਭੇਜੀ
ਰੋਹਿਤ ਗੁਪਤਾ
ਗੁਰਦਾਸਪੁਰ, 6 ਸੰਤਬਰ -ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਿਖਾਰੀ ਹਾਰਨੀ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਪਿੰਡ ਦੇ ਨੌਜਵਾਨਾਂ, ਵੱਡੇ ਬਜ਼ੁਰਗਾਂ ਤੇ ਸਮਾਜ ਸੇਵੀਆਂ ਨੇ ਮਿਲ ਕੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮਗਰੀ ਇਕੱਠੀ ਕੀਤੀ ਹੈ। ਇਸ ਵਿੱਚ ਖਾਣ-ਪੀਣ ਦਾ ਸਮਾਨ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ।
ਇਹ ਸਾਰੀ ਰਾਹਤ ਸਮਗਰੀ ਹੜ੍ਹ ਪੀੜਤ ਇਲਾਕਿਆਂ ਵਿੱਚ ਤੁਰੰਤ ਭੇਜੀ ਜਾਵੇਗੀ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਸੰਕਟ ਦੀ ਘੜੀ ਵਿੱਚ ਕੁਝ ਸਹਾਰਾ ਮਿਲ ਸਕੇ। ਪਿੰਡ ਭਿਖਾਰੀ ਹਾਰਨੀ ਦੇ ਵਸਨੀਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ।
ਪਿੰਡ ਭਿਖਾਰੀ ਹਾਰਨੀ ਵੱਲੋਂ ਦਿੱਤਾ ਇਹ ਯੋਗਦਾਨ ਮਨੁੱਖਤਾ ਦੀ ਮਿਸਾਲ ਹੈ ਅਤੇ ਇਸ ਨਾਲ ਹੋਰ ਪਿੰਡਾਂ ਅਤੇ ਸ਼ਹਿਰਾਂ ਨੂੰ ਵੀ ਪ੍ਰੇਰਣਾ ਮਿਲੇਗੀ ਕਿ ਉਹ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਅਸੀਂ ਸਾਰੇ ਮਿਲ ਕੇ ਇਸ ਸੰਕਟ ਤੋਂ ਪਾਰ ਪਾ ਲਵਾਂਗੇ।
ਇਸ ਮੌਕੇ ਦਮਨਦੀਪ ਸਿੰਘ ਰੋਨੀ,ਗੁਰਪਾਲ ਸਿੰਘ,ਬਲਜੀਤ ਸਿੰਘ, ਰਣਜੀਤ ਸਿੰਘ,ਰਿੱਕੀ ਗੋਰਾਇਆ,ਮਲਕੀਤ ਸਿੰਘ,ਜਗਰੂਪ ਸਿੰਘ,ਸ਼ਮਸ਼ੇਰ ਸਿੰਘ,ਹਰਪਾਲ ਸਿੰਘ,ਡਾ.ਹਰਦੀਪ ਸਿੰਘ,ਬੰਟੀ ਹਾਰਨੀਆਂ ਮੌਜੂਦ ਸਨ l