ਪਲਸ ਪੋਲੀਓ ਮੁਹਿੰਮ 12 ਅਕਤੂਬਰ ਤੋਂ
ਰੋਹਿਤ ਗੁਪਤਾ
ਗੁਰਦਾਸਪੁਰ ,18 ਅਗਸਤ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗੁਵਾਈ ਹੇਠ ਟੀਕਾਕਰਨ, ਏਐਫਪੀ , ਸਪੈਸ਼ਲ ਇਮੁਨਈਜੇਸ਼ਨ ਵੀਕ, ਪੱਲਸ ਪੋਲੀਓ ਮੁਹਿੰਮ , ਏਈਐਫਆਈ ਸੰਬੰਧੀ ਸਮੂਹ ਐਲ ਐਚ ਵੀ ਅਤੇ ਬੀ ਐਸ ਏ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੱਲਸ ਪੋਲੀਓ ਮੁਹਿੰਮ 12 ਅਕਤੂਬਰ 2025 ਨੂੰ ਹੋਵੇਗੀ।ਟੀਕਾਕਰਨ ਬੱਚੇ ਦਾ ਅਧਿਕਾਰ ਹੈ।ਬੱਚਿਆਂ ਦਾ ਸੰਪੂਰਣ ਟੀਕਾਕਰਨ ਕੀਤਾ ਜਾਵੇ ਅਤੇ ਅਨੀਮੀਆਂ ਮੁਕਤ ਭਾਰਤ ਪ੍ਰੋਗਰਾਮ ਤੇ ਵੀ ਜ਼ੋਰ ਦਿੱਤਾ ਜਾਵੇ | ਬੀਮਾਰੀਆਂ ਤੋ ਸੁਰਖਿਆ ਲ਼ਈ ਟੀਕਾਕਰਨ ਬਹੁਤ ਜਰੂਰੀ ਹੈ ।
ਰੁਟੀਨ ਟੀਕਾਕਰਨ ਦਾ ਟਾਰਗਟ ਪੂਰਾ ਕਰਦੇ ਹੌਏ ਯੂਵਿਨ ਪੋਰਟਲ
ਤੇ ਐੰਟਰੀ ਕੀਤੀ ਜਾਵੇ ।
ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਮਮਤਾ
ਨੇ ਕਿਹਾ ਕਿ ਜਨਮ ਤੋ ਲੈ ਕੇ 9ਮਹੀਨੇ ਤਕ ਪੂਰਨ ਜਦਕਿ 2ਸਾਲ ਤਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ, ਜਿਸ ਲਈ ਲ਼ੋਕਾਂ ਦਾ ਸਹਿਯੋਗ ਜਰੂਰੀ ਹੈ।ਉਨਾਂ ਸਿਹਤ ਕਾਮਿਆਂ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਉਨਾਂ ਕਿਹਾ ਕਿ ਬੱਚਿਆਂ ਦੀ ਮੌਤ ਦਰ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਐਮਸੀਪੀ ਕਾਰਡ ਨੂੰ ਧਿਆਨ ਨਾਲ ਪੜਣ ਅਤੇ ਕਾਰਡ ਤੇ ਦਿਤੀਆਂ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ।
ਡਬਲਓ ਐਚ ਓ ਦੇ ਸਰਵਿਲੇਂਸ ਅਫਸਰ ਡਾਕਟਰ ਇਸ਼ਿਤਾ ਜੀ ਨੇ ਕਿਹਾ ਕਿ ਟੀਕਾਕਰਨ ਦੇ ਉਲਟ ਪ੍ਰਭਾਵਾਂ ਨੂੰ ਦਰਜ ਕੀਤਾ ਜਾਵੇ