← ਪਿਛੇ ਪਰਤੋ
ਤਰਨਤਾਰਨ: ਭਾਜਪਾ ਨੇ ਫੂਕਿਆ ਆਪ ਸਰਕਾਰ ਦਾ ਪੁਤਲਾ
ਤਰਨਤਾਰਨ,8 ਅਪ੍ਰੈਲ 2025- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਨਿਵਾਸ ਸਥਾਨ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਪੂਰੇ ਦੇਸ਼ ਦੇ ਕਰੋੜਾਂ ਪਾਰਟੀ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਤਹਿਤ ਭਾਜਪਾ ਦੇ ਤਰਨਤਾਰਨ ਮੁੱਖ ਦਫ਼ਤਰ ਵਿਖੇ ਅੱਜ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵੱਲੋਂ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਨਾਲ ਇਕੱਤਰ ਹੋ ਕੇ ਗ੍ਰਨੇਡ ਹਮਲੇ ਦੀ ਘਿਨੌਣੀ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਅਤੇ ਇਸ ਘਟਨਾ ਦਾ ਜਿੰਮੇਵਾਰ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਅਤੇ 'ਆਪ' ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਪੁਤਲਾ ਫੂਕਿਆ ਗਿਆ ਅਤੇ 'ਆਪ' ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਪੜਤਾਲ ਕੀਤੀ ਜਾਵੇ ਕਿ ਦੋਸ਼ੀ ਕਿਸ ਦੇ ਕਹਿਣ 'ਤੇ ਅਤੇ ਕਿਹੜੀ ਮਨਸ਼ਾ ਲੈ ਕੇ ਹਮਲਾ ਕਰਨ ਵਾਸਤੇ ਆਏ ਸਨ।
Total Responses : 0