ਟੀਕਾਕਰਨ ਦੇ ਸਾਈਡ ਇਫੈਕਟ ਬਾਰੇ ਮੀਟਿੰਗ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ , 15 ਅਪ੍ਰੈਲ 2025 :
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਕਾਕਰਨ ਦੇ ਪ੍ਤੀਕੂਲ ਪ੍ਭਾਵਾਂ ਸਬੰਧੀ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਹੌਈ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਮਮਤਾ ਵਾਸੁਦੇਵ ਨੇ AEFI ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨਾਂ ਕਿਹਾ ਕਿ AEFI ਕੇਸਾਂ ਦੀ ਸਮੇਂ ਸਿਰ ਰਿਪੋਰਟਿੰਗ ਕੀਤੀ ਜਾਵੇ। ਇਨਾਂ ਕੇਸਾਂ ਦੀ ਸਮੇਂ ਸਿਰ ਮੈਨੇਜਮੇਂਟ ਕੀਤੀ ਜਾਵੇ। ਇਨ੍ਹਾਂ ਕੇਸਾਂ ਵਿੱਚ ਬਣਦਾ ਇਲਾਜ ਕਰਕੇ ਜਿਲੇ ਤੇ ਸੂਚਨਾ ਦਿੱਤੀ ਜਾਵੇ ।ਟੀਕਾਕਰਨ ਦੀ ਐਂਟਰੀ ਆਨਲਾਈਨ ਪੋਰਟਲ ਤੇ ਕੀਤੀ ਜਾਵੇ। 100ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇ।
ਡਾ.ਇਸ਼ੀਤਾ ਡਬਲਓਐਚਓ ਸਰਵੀਲੇਂਸ ਅਫਸਰ ਨੇ ਕਿਹਾ ਕਿ ਟੀਕਾਕਰਨ ਦੀ ਕਵਾਲਿਟੀ ਬਿਹਤਰ ਕਰਨ ਲਈ ਜਰੂਰੀ ਹੈ ਕਿ AEFI ਕੇਸਾਂ ਦੀ ਨਿਗਰਾਨੀ ਕੀਤੀ ਜਾਵੇ। ਜਿਲੇ ਵਿਚ ਇਨਾਂ ਕੇਸਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।