ਗਵਰਨਰ ਕਟਾਰੀਆ ਭਗਵਾਨ ਵਾਲਮੀਕੀ ਜੀ ਦੇ ਚਰਨਾਂ ਹੋਏ ਨਤਮਸਤਕ
ਜਗਰਾਉਂ -ਦੀਪਕ ਜੈਨ
ਸੈਂਟਰਲ ਵਾਲਮੀਕੀ ਸਭਾ (ਰਜਿ) ਜਗਰਾਉਂ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਇਸ ਪਾਵਨ ਮੌਕੇ ‘ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਗਵਰਨਰ ਕਟਾਰੀਆ ਸਵੇਰੇ ਸਭ ਤੋਂ ਪਹਿਲਾਂ ਸੱਤ ਨੰਬਰ ਚੁੰਗੀ ਵਿਖੇ ਸਥਿਤ ਭਗਵਾਨ ਵਾਲਮੀਕੀ ਜੀ ਦੇ ਮੰਦਰ ਪਹੁੰਚੇ, ਜਿੱਥੇ ਉਹਨਾਂ ਨੇ ਭਗਵਾਨ ਵਾਲਮੀਕੀ ਜੀ ਦੇ ਚਰਨਾਂ ਵਿੱਚ ਸ਼ਰਧਾ ਸਹਿਤ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਤੋਂ ਬਾਅਦ ਉਹਨਾਂ ਨੇ ਸੈਂਟਰਲ ਵਾਲਮੀਕੀ ਸਭਾ ਵੱਲੋਂ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮਾਂ ਵਿੱਚ ਹਾਜ਼ਰੀ ਭਰੀ। ਗਵਰਨਰ ਨੇ ਇਸ ਮੌਕੇ ਉੱਤੇ ਭਗਵਾਨ ਵਾਲਮੀਕੀ ਜੀ ਦੇ ਉਪਦੇਸ਼ਾਂ ਨੂੰ ਸਮਾਜ ਲਈ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਸੰਦੇਸ਼ ਸਦਭਾਵਨਾ, ਸਮਾਨਤਾ ਅਤੇ ਮਨੁੱਖਤਾ ਨੂੰ ਮਜ਼ਬੂਤ ਕਰਦਾ ਹੈ।ਜਗਰਾਉਂ ਸ਼ਹਿਰ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਤੇ ਸ਼ਰਧਾ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਮੰਦਰਾਂ ਅਤੇ ਗੁਰਮੰਡੀਆਂ ਵਿੱਚ ਭਗਤੀਮਈ ਮਾਹੌਲ ਹੈ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਭਗਤ ਦਰਸ਼ਨ ਕਰ ਰਹੇ ਹਨ।