ਕੈਲੀਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਯਾਤਰਾ ਕਰਨ ਦੀ ਅਪੀਲ: ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਘਟੀ
- ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਆਈ ਹੈ ਗਿਰਾਵਟ
ਟੋਰਾਂਟੋ, 17 ਅਪ੍ਰੈਲ 2025 - ਕੈਨੇਡਾ ਨਿਵਾਸੀਆਂ ਵੱਲੋਂ ਯੂਐਸ ਦੀ ਯਾਤਰਾ ਦਾ ਬਾਈਕਾਟ ਕਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ , ਕੈਲੀਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਯਾਤਰਾ ਕਰਨ ਦੀ ਅਪੀਲ ਕਰਨੀ ਪੈ ਰਹੀ ਹੈ Iਇੱਕ ਵੀਡੀਓ ਵਿੱਚ, ਗਵਰਨਰ ਗੈਵਿਨ ਨਿਊਸਮ, ਪਿਛਲੇ ਸਾਲ ਆਏ 20 ਲੱਖ ਕੈਨੇਡੀਅਨਜ਼ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਛੱਡ ਕੇ ਗੋਲਡਨ ਸਟੇਟ ਦੀ ਵਾਈਨ, ਸੂਰਜ ਦੀ ਰੋਸ਼ਨੀ ਅਤੇ ਸਰਫਿੰਗ ਆਦਿ ਦਾ ਆਨੰਦ ਲੈਣ ਲਈ ਵਾਪਸ ਆਉਣ ਦੀ ਅਪੀਲ ਕਰ ਰਹੇ ਹਨ।ਅਮਰੀਕਾ ਨਾਲ ਚੱਲ ਰਹੀ ਟੈਰਿਫ਼ ਜੰਗ , ਅਮਰੀਕੀ ਅਧਿਕਾਰੀਆਂ ਦੁਆਰਾ ਯਾਤਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਅਤੇ ਟਰੰਪ ਵੱਲੋਂ ਦੇਸ਼ ਨੂੰ ਆਪਣੇ ਨਾਲ ਜੋੜਨ ਦੇ ਬਿਆਨਾਂ ਦਰਮਿਆਨ ਹਾਲ ਹੀ ਦੇ ਹਫ਼ਤਿਆਂ ਵਿੱਚ ਕੈਨੇਡੀਅਨਾਂ ਨੇ ਯੂ ਐਸ ਵਿੱਚ ਛੁੱਟੀਆਂ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਨਾਲ ਕਟੌਤੀ ਕਰ ਦਿੱਤੀ ਹੈ।