ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲੋਕ ਤੱਥ ਗੀਤ “ਸੂਲਾਂ ਵਾਗੂ ਚੁੱਭਦੀ ਏ” ਦਾ ਪੋਸਟਰ ਕੀਤਾ ਰਿਲੀਜ਼
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 06 ਜੁਲਾਈ,2025
ਅਜੋਕੇ ਸਮੇਂ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤਾਂ ਅਤੇ ਗੀਤਕਾਰਾਂ ਦਾ ਸਮਾਜ ਵਿੱਚ ਵਿਲੱਖਣ ਸਥਾਨ ਹੈ। ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਜਾਣਕਾਰੀ ਦੇਣ ਲਈ ਲੋਕਤੱਥ ਗੀਤ “ਸੂਲਾਂ ਵਾਗੂ ਚੁੱਭਦੀ ਏ” ਪ੍ਰਭਾਵਸ਼ਾਲੀ ਸਿੱਧ ਹੋਵੇਗਾ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਲੋਕ ਤੱਥ ਗੀਤ “ਸੂਲਾਂ ਵਾਗੂ ਚੁੱਭਦੀ ਏ” ਦਾ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਗੀਤ ਸੰਗੀਤ ਨੇ ਸੰਸਾਰ ਭਰ ਵਿੱਚ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਸਮਾਜ ਨੂੰ ਸੇਧ ਦੇਣ ਵਿੱਚ ਪੰਜਾਬੀਆਂ ਦੀਆਂ ਲਿਖਤਾਂ, ਗੀਤ, ਸੰਗੀਤ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸ.ਗੁਰਮੁੱਖ ਸਿੰਘ ਨੇ ਲੋਕ ਤੱਥ ਗੀਤ ਰਾਹੀ ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਹੈ, ਅਜਿਹੇ ਤੱਥ ਅੱਜ ਸਮਾਜ ਦੇ ਹਰ ਵਰਗ ਵੱਲੋਂ ਪਸੰਦ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਗੁਰਮੁੱਖ ਸਿੰਘ ਦੀ ਤਰਾਂ ਹੋਰ ਕਲਾਕਾਰ ਵੀ ਪੰਜਾਬ ਦੇ ਸੱਭਿਆਚਾਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਲਾਕਾਰਾਂ ਦਾ ਹਮੇਸ਼ਾ ਮਾਨ ਸਨਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਹੁਨਰ ਦੀ ਅਸੀ ਕਦਰ ਕਰਦੇ ਹਾਂ।
ਇਸ ਮੌਕੇ ਕੁਲਵਿੰਦਰ ਸਿੰਘ, ਦਲਜੀਤ ਸਿੰਘ, ਗੁਰੀ ਨਾਨੋਵਾਲੀਆਂ, ਨਤਿਨ ਬਾਸੋਵਾਲ, ਗੁਰਸੇਵਕ ਰਿਆੜ, ਹਰਵਿੰਦਰ ਸਿੰਘ, ਕੁਲਵਿੰਦਰ ਬਰਨਾਲਾ, ਮਨਜੀਤ, ਗੁਰਸੇਵਕ ਸਿੰਘ, ਬਹਾਦਰ ਸਿੰਘ, ਗਾਇਕ ਜਸਪਾਲ ਰਾਣਾ, ਗਾਇਕ ਆਲਮ ਜਸਦੀਪ, ਕਰਨ ਚੋਧਰੀ, ਗੁਰਪ੍ਰੀਤ, ਸੁਖਜਿੰਦਰ, ਰਾਜ ਖੋਸਲਾ, ਪਰਮਿੰਦਰ, ਗੁਰਮੀਤ ਸਿੰਘ, ਅਮਰੀਕ ਸਿੰਘ, ਜਗਜੀਤ ਜੱਗੀ, ਭਾਗ ਸਿੰਘ ਆਦਿ ਹਾਜ਼ਰ ਸਨ।