ਕਾਪਰ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 9 ਅਪਰੈਲ 2025 - ਪਿਛਲੇ ਕੁੱਝ ਦਿਨਾਂ ਤੋਂ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਦੇ ਏਰੀਆ ਗੁਰਦੇਵ ਨਗਰ, ਸਰਾਭਾ ਨਗਰ ਅਤੇ ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਦੇ ਏਰੀਆ ਮਾਲ ਰੋਡ ਲੁਧਿਆਣਾ ਵਿੱਚ ਬਿਜਲੀ ਤਾਰ ਚੋਰੀ ਦੀਆ ਵੱਖ ਵੱਖ ਸਿਕਾਇਤਾ ਪ੍ਰਾਪਤ ਹੋ ਰਹੀਆ ਸਨ।। ਜਿਸਦੀ ਸਾਂਝੀ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 5 ਅਤੇ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਵੱਲੋਂ ਇਸ ਗਿਰੋਹ ਨੂੰ ਗ੍ਰਿਫਤਾਰ ਕਰ ਕੇ ਹੋਇਆ ਜਿਹਨਾਂ ਦੀਆਂ ਵਾਰਦਾਤਾਂ ਟਰੇਸ ਕੀਤੀਆਂ ਗਈਆਂ। ਦੋਸ਼ੀ ਤੇ ਮੁੱਕਦਮਾ ਨੰਬਰ 91 , 6 ਅਪਰੈਲ 2025 ਭ /ਦ,303 (2) ਬੀ ਐਨ ਐਸ 2023 ,112 ਬੀ.ਐਨ.ਐਸ-2023 ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਵਿੱਚ ਦੋਸ਼ੀ ਬੱਬਲੂ ਕੁਮਾਰ ਪੁੱਤਰ ਲਾਲ ਬਾਬੂ ਵਾਸੀ ਜਵਾਹਰ ਨਗਰ ਕੈਪ ਲੁਧਿਆਣਾ ਨੂੰ 6 ਅਪਰੈਲ ਨੂੰ ਅਤੇ ਸਤਵੀਰ ਸਿੰਘ ਉਰਫ਼ ਵਿਕੀ ਉਰਫ਼ ਬੰਬ ਪੁੱਤਰ ਅਵਤਾਰ ਸਿੰਘ ਉਰਫ਼ ਪੱਪੂ ਵੱਡੀ ਜਵੱਦੀ ਲੁਧਿਆਣਾ ਨੂੰ ਮਿਤੀ 08-04-2025 ਨੂੰ ਕਾਬੂ ਕਰ ਕੇ ਗ੍ਰਿਫਤਾਰ ਕੀਤਾ।
ਦੂਸਰੇ ਪਾਸੇ ਮੁਕਦਮਾ ਨੰਬਰ 82 , 05-04-2025 ਅ/ ਧ 303 (2), 3 (5) घी. ਐਨ. ਐਸ.2023 ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦੋਸ਼ੀ ਦੁਰਨਾ ਕੁਮਾਰ ਉਰਫ਼ ਤੁਰਨਾ ਪੁੱਤਰ ਸੁਰੇਸ਼ ਕੁਮਾਰ ਵਾਸੀ ਖ਼ਾਨਾਬਦੋਸ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜ਼ਿਹਨ ਪਾਸੋਂ ਇੱਕ ਤਾਰਾ ਕੱਟਣ ਵਾਲਾ ਕਟਰ ਬਰਾਮਦ ਕੀਤਾ ਗਿਆ ਅਤੇ ਚੋਰੀ ਕੀਤੀਆਂ ਤਾਰਾ ਨੂੰ ਖ਼ਰੀਦ ਕਰਨ ਵਾਲਾ ਵਿਅਕਤੀ (ਕਬਾੜੀਆ) ਨੀਰਜ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਫ਼ੌਜੀ ਮੁਹੱਲਾ, ਨੇੜੇ ਰੇਲਵੇ ਲਾਈਨ ਲੁਧਿਆਣਾ ਨੂੰ ਵੀ ਮੁੱਕਦਮੇ ਵਿੱਚ ਨਾਮਜ਼ਦ ਕੀਤਾ ਗਿਆ। ਦੋਸ਼ੀ ਪਾਸੋਂ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।