ਐਲਾਇੰਸ ਫ਼ਰਾਂਸੇ 'ਚ ਲੱਗੇਗੀ ਵਿਲੱਖਣ ਚਿੱਤਰ ਪ੍ਰਦਰਸ਼ਨੀ — 'ਵੁਮੈਨ ਆਫ਼ ਅਰਬਨ ਇੰਡੀਆ'
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 16 ਅਪਰੈਲ 2025: ਐਲਾਇੰਸ ਫ਼ਰਾਂਸੇ, ਸੈਕਟਰ 36, ਚੰਡੀਗੜ੍ਹ ਵਿੱਚ 18 ਤੋਂ 28 ਅਪਰੈਲ 2025 ਤੱਕ 'ਵੁਮੈਨ ਆਫ਼ ਅਰਬਨ ਇੰਡੀਆ' ਨਾਮਕ ਇੱਕ ਵਿਸ਼ੇਸ਼ ਚਿੱਤਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ ਫ੍ਰੈਂਚ-ਇੰਡੀਅਨ ਆਰਟੀਸਟ ਉਲਿਮਪ ਰਾਮਕ੍ਰਿਸ਼ਨਾ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਇਸ ਦਾ ਉਦਘਾਟਨ 18 ਅਪਰੈਲ ਨੂੰ ਸ਼ਾਮ 6 ਵਜੇ ਹੋਵੇਗਾ।
ਇਸ ਪ੍ਰਭਾਵਸ਼ਾਲੀ ਸੀਰੀਜ਼ ਵਿੱਚ 12 ਚਿੱਤਰਾਂ ਰਾਹੀਂ ਆਧੁਨਿਕ ਭਾਰਤ ਦੀਆਂ ਉਹ ਔਰਤਾਂ ਦਰਸਾਈਆਂ ਗਈਆਂ ਹਨ ਜੋ ਪਰੰਪਰਾਵਾਂ ਨਾਲ ਜੁੜੀਆਂ ਹੋਈਆਂ ਹਨ ਪਰ ਨਾਲ ਨਾਲ ਆਧੁਨਿਕਤਾ ਦੀਆਂ ਜਟਿਲਤਾਵਾਂ ਨਾਲ ਵੀ ਜੂਝ ਰਹੀਆਂ ਹਨ। ਇਸ ਪ੍ਰਦਰਸ਼ਨੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਚਿੱਤਰ ਪਰੰਪਰਾਗਤ ਸਾੜੀਆਂ 'ਤੇ ਬਣਾਏ ਗਏ ਹਨ, ਜੋ ਇਸ ਨੂੰ ਇਕ ਅਲੱਗ ਪਛਾਣ ਦਿੰਦੇ ਹਨ।
ਉਲਿਮਪ ਰਾਮਕ੍ਰਿਸ਼ਨਾ ਇੱਕ ਫ੍ਰੈਂਚ-ਇੰਡੀਅਨ ਵਿਜ਼ੂਅਲ ਆਰਟਿਸਟ ਹਨ, ਜਿਨ੍ਹਾਂ ਦਾ ਕੰਮ ਪਛਾਣ, ਯਾਦ ਅਤੇ ਸਾਂਝੀ ਸੰਸਕ੍ਰਿਤੀਆਂ ਦੇ ਮਿਲਨ-ਬਿੰਦੂਆਂ 'ਤੇ ਕੇਂਦਰਤ ਹੈ। ਉਹ ਚਿੱਤਰਕਲਾ, ਫੋਟੋਗ੍ਰਾਫੀ ਅਤੇ ਵਸਤ੍ਰ ਕਲਾ ਨੂੰ ਇਕੱਠੇ ਮਿਲਾਕੇ ਵਿਰਾਸਤ ਅਤੇ ਆਧੁਨਿਕਤਾ ਦਰਮਿਆਨ ਦੇ ਸੰਬੰਧਾਂ ਦੀ ਖੋਜ ਕਰਦੀਆਂ ਹਨ। ਉਹਨਾਂ ਦਾ ਕੰਮ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਿਤ ਹੋ ਚੁੱਕਾ ਹੈ ਅਤੇ ਇਹ ਸਮਕਾਲੀ ਸਮਾਜਾਂ ਵਿੱਚ ਔਰਤਾਂ ਦੀ ਬਦਲ ਰਹੀ ਭੂਮਿਕਾ 'ਤੇ ਗੱਲਬਾਤ ਲਈ ਪ੍ਰੇਰਿਤ ਕਰਦਾ ਹੈ।