ਐਨ ਆਰ ਆਈ ਬਲਕਾਰ ਸਿੰਘ ਰਾਏ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਲੋਂ ਵਿਸ਼ੇਸ਼ ਸਨਮਾਨ
ਪ੍ਰਮੋਦ ਭਾਰਤੀ
ਗੜ੍ਹਸ਼ੰਕਰ 22 ਜਨਵਰੀ,2025 - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿਖੇ ਹੈਡਮਾਸਟਰ ਸ੍ਖਵਿੰਦਰ ਕੁਮਾਰ ਅਤੇ ਸਟਾਫ ਦੀ ਅਗਵਾਈ ਵਿੱਚ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਸਕੂਲ ਬਾਰੇ ਗੱਲਬਾਤ ਕਰਦੇ ਹੋਏ ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਕੂਲ ਨੂੰ ਸ ਹਰਦੇਵ ਸਿੰਘ ਕਾਹਮਾ ਸਪੁੱਤਰ ਸ ਤਾਰਾ ਸਿੰਘ ਕਾਹਮਾ ਨੇ ਲੱਗਭਗ 50 ਲੱਖ ਰੁਪਏ ਦੇ ਸਹਿਯੋਗ ਨਾਲ ਸੰਨ 2000 ਵਿੱਚ ਬਣਾ ਕੇ ਲੋਕ ਅਰਪਣ ਕੀਤਾ ਸੀ। ਅੱਜ ਤੱਕ ਸ ਹਰਦੇਵ ਸਿੰਘ ਕਾਹਮਾ ਵਲੋਂ ਲਗਾਤਾਰ ਯੋਗਦਾਨ ਪਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਸ ਬਲਕਾਰ ਸਿੰਘ ਰਾਏ ਸਪੁੱਤਰ ਸ ਸੁੱਚਾ ਸਿੰਘ ਰਾਏ ਪਿੰਡ ਖਾਨਖਾਨਾ ਵਾਸੀ ਕੈਨੇਡਾ ਨੇ ਸਕੂਲ ਵਿਜ਼ਿਟ ਕੀਤਾ । ਉਹਨਾਂ ਨੇ ਸਕੂਲ ਬਾਰੇ ਕਾਫੀ ਵਿਚਾਰ ਚਰਚਾ ਕੀਤੀ।
ਉਹਨਾਂ ਨੇ ਗਰੀਬ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਪੂਰੇ ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਦੇਖਿਆ। ਹੈੱਡਮਾਸਟਰ ਸੁਖਵਿੰਦਰ ਕੁਮਾਰ ਨੇ ਸ ਬਲਕਾਰ ਸਿੰਘ ਰਾਏ ਬਾਰੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੇ ਖਾਨਖਾਨਾ ਪਿੰਡ ਦੇ ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਅਨੇਕਾਂ ਭਲਾਈ ਦੇ ਕੰਮ ਕਰਵਾਏ। ਉਹਨਾਂ ਦੁਆਰਾ ਕੀਤੇ ਲੋਕ ਭਲਾਈ ਕੰਮਾ ਬਾਰੇ ਜਾਣੂ ਕਰਵਾਇਆ। ਸਮੂਹ ਸਟਾਫ ਵਲੋਂ ਸ ਬਲਕਾਰ ਸਿੰਘ ਰਾਏ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ।
ਉਹਨਾਂ ਦਾ ਲੋਕ ਭਲਾਈ ਕੰਮਾਂ ਲਈ ਧੰਨਵਾਦ ਕੀਤਾ ਅਤੇ ਵਾਹਿਗੁਰੂ ਤੋਂ ਪਰਿਵਾਰ ਦੀ ਚੜਦੀ ਕਲ੍ਹਾ ਦੀ ਕਾਮਨਾ ਕੀਤੀ। ਇਸ ਮੌਕੇ ਸ ਜਸਪਾਲ ਸਿੰਘ ਸ਼ੌਂਕੀ, ਸੰਜੀਵ ਕੁਮਾਰ, ਸ਼ਕਤੀ ਪ੍ਰਸ਼ਾਦ, ਸੁਭਾਸ਼ ਚੰਦਰ, ਨਰਿੰਦਰ ਕੁਮਾਰ, ਵਿਸ਼ਾਲ ਕੁਮਾਰ ਆਕਾਸ਼ਦੀਪ,ਦਲਜੀਤ ਕੌਰ, ਰਜਨੀ ਬਾਲਾ, ਚੰਦਨ ਵਾਲੀਆ, ਰੇਨੂੰ ਬਾਲਾ, ਕੁਮਾਰੀ ਨੀਤੂ ਰਣਦੇਵ, ਨੀਤੂ ਬਾਲਾ ਅਤੇ ਨੇਹਾ ਭੰਵਰਾ ਹਾਜ਼ਰ ਸਨ।