ਉੱਤਰਾਖੰਡ: ਗੁਰਮੁੱਖੀ ਭਾਸ਼ਾ ਨੂੰ ਮਿਲੇਗਾ ਘੱਟ ਗਿਣਤੀ ਦਾ ਰੁਤਬਾ, ਪਾਲੀ ਭਾਸ਼ਾ ਵੀ ਕੀਤੀ ਸ਼ਾਮਲ
ਬਾਬੂਸ਼ਾਹੀ ਨੈਟਵਰਕ
ਦੇਹਰਾਦੂਨ (ਉੱਤਰਾਖੰਡ), 18 ਅਗਸਤ, 2025: ਉੱਤਰਾਖੰਡ ਮੰਤਰੀ ਮੰਡਲ ਨੇ ਇਕ ਇਤਿਹਾਸਕ ਫੈਸਲੇ ਵਿਚ 19 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਇਜਲਾਸ ਵਿਚ ਉੱਤਰਾਖੰਡ ਘੱਟ ਗਿਣਤੀ ਵਿਦਿਅਕ ਅਦਾਰੇ ਬਿੱਲ 2025 ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਬਿੱਲ ਤਹਿਤ ਸਿੱਖ, ਜੈਨ, ਬੁੱਧ ਸਮੇਤ ਹੋਰ ਘੱਟ ਗਿਣਤੀਆਂ ਦੇ ਵਿਦਿਅਕ ਅਦਾਰਿਆਂ ਨੂੰ ਘੱਟ ਗਿਣਤੀ ਦਾ ਰੁਤਬਾ ਮਿਲੇਗਾ। ਹੁਣ ਤੱਕ ਸੂਬੇ ਵਿਚ ਸਿਰਫ ਮੁਸਲਿਮ ਵਿਦਿਅਕ ਅਦਾਰਿਆਂ ਨੂੰ ਇਹ ਰੁਤਬਾ ਹਾਸਲ ਸੀ। ਇਕ ਵਾਰ ਵਿਦਿਅਕ ਅਦਾਰਿਆਂ ਨੂੰ ਇਹ ਰੁਤਬਾ ਮਿਲਣ ’ਤੇ ਸਿੱਖ ਵਿਦਿਅਕ ਅਦਾਰਿਆਂ ਵਿਚ ਗੁਰਮੁਖੀ ਪੜ੍ਹਾਈ ਜਾ ਸਕੇਗੀ ਜਦੋਂ ਕਿ ਪਾਲੀ ਭਾਸ਼ਾ ਨੂੰ ਵੀ ਮਾਨਤਾ ਦਿੱਤੀ ਜਾ ਰਹੀ ਹੈ।
ਨਵਾਂ ਬਿੱਲ ਪਾਸ ਹੋਣ ਮਗਰੋਂ 1 ਜੁਲਾਈ 2026 ਤੋਂ ਉੱਤਰਾਖੰਡ ਮਦਰੱਸਾ ਐਜੂਕੇਸ਼ਨ ਬੋਰਡ ਐਕਟ 2016 ਅਤੇ ਉੱਤਰਾਖੰਡ ਨਾਨ ਗਵਰਮੈਂਟ ਅਰੈਬਿਕ ਐਂਡ ਪਰਸ਼ੀਅਨ ਮਦਰੱਸਾ ਰਿਕਾਗਨੀਸ਼ਨ ਰੂਲਜ਼ 2019 ਮਨਸੂਖ ਹੋ ਜਾਣਗੇ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: