ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਰੈਲੀ ਰਾਹੀਂ ਰੁੱਖ ਲਾਓ ਧਰਤੀ ਬਚਾਓ ਦਾ ਸੰਦੇਸ਼
ਅਸ਼ੋਕ ਵਰਮਾ
ਭਗਤਾ ਭਾਈ, 17 ਅਪ੍ਰੈਲ 2025:ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ,ਭਗਤਾ ਭਾਈ ਦੇ ਵਿਦਿਆਰਥੀਆਂ ਨੇ ਵਿਸ਼ਵ ਭੂਮੀ ਦਿਵਸ ਨੂੰ ਸਮਰਪਿਤ ਲਗਾਤਾਰ ਦੋ ਰੋਜ਼ਾ ਰੈਲੀ ਦੌਰਾਨ ਆਮ ਲੋਕਾਂ ਨੂੰ ਰੁੱਖ ਲਾਉਣ ਅਤੇ ਧਰਤੀ ਬਚਾਉਣ ਦਾ ਸੱਦਾ ਦਿੱਤਾ। ਆਪਣੀ ਕਿਸਮ ਦੀ ਇਸ ਨਿਵੇਕਲੀ ਰੈਲੀ ਨੂੰ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ।ਸਕੂਲ ਦੇ ਅਧਿਆਪਕਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਪਹਿਲੇ ਦਿਨ ਜੈਤੋ ਅਤੇ ਬਰਗਾੜੀ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਲੋਕਾਂ ਨੂੰ ਵਿਸ਼ਵ ਭੂਮੀ ਦਿਵਸ ਤੋਂ ਜਾਣੂ ਕਰਵਾਉਂਦੇ ਹੋਏ ਭੂਮੀ ਦੀ ਮਹੱਤਤਾ ਅਤੇ ਉਸਦੀ ਸੰਭਾਲ ਕਰਨ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਵਿਦਿਆਰਥੀਆਂ ਨੇ ਦੂਜੇ ਦਿਨ ਪਿੰਡ ਵਾਂਦਰ ਅਤੇ ਸੁਖਾਨੰਦ ਦੇ ਦੌੇਰੇ ਦੌਰਾਨ ਵਸਨੀਕਾਂ ਨਾਲ ਭੂਮੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਜਿੱਥੇ ਉਹਨਾਂ ਨੇ ਭੂ-ਖੋਰ ਹੋਣ ਕਾਰਨ ਵਾਤਾਵਰਨ ਅਤੇ ਪ੍ਰਾਣੀ ਜਗਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ, ਉੱਥੇ ਹੀ ਭੂ-ਖੋਰ ਰੋਕਣ ਲਈ ਆਪਣੇ ਸੁਝਾਅ ਪੇਸ਼ ਕੀਤੇ ।
ਇਨਾਂ ਰੈਲੀਆਂ ਦੌਰਾਨ ਵਿਦਿਆਰਥੀਆਂ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਫ਼ਸਲੀ ਚੱਕਰ ਅਪਣਾਉਣ ਤੇ ਜੋਰ ਦਿੱਤਾ ਗਿਆ।ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਵਿਦਿਆਰਥੀਆਂ ਦੇ ਇਸ ਅਗਾਂਹਵਧੂ ਉਪਰਾਲੇ ਨੂੰ ਭਰਵਾਂ ਹੁੰਗਾਰਾ ਮਿਲਿਆ ।ਇੰਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਅਤੇ ੳਨਾਂ੍ਹ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ। ਸਕੂਲ਼ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਸਮੇਂ- ਸਮੇਂ ਤੇ ਚੇਤਨਾ ਰੈਲੀ ਕੱਢੀ ਜਾਂਦੀ ਹੈ ਤਾਂ ਕਿ ਵਧੇਰੇ ਲੋਕਾਂ ਵਿੱਚ ਇੱਕ ਲਹਿਰ ਪੈਦਾ ਕੀਤੀ ਜਾਵੇ ।ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਹਰਗੁਰਪੀ੍ਰਤ ਸਿੰਘ‘ਗਗਨ ਬਰਾੜ’ (ਚੇਅਰਮੈਨ) ,ਗੁਰਪੀ੍ਰਤ ਸਿੰਘ ਗਿੱਲ (ਪ੍ਰਧਾਨ),ਪਰਮਪਾਲ ਸਿੰਘ ਸ਼ੈਰੀ ਢਿੱਲੋਂ (ਵਾਈਸ ਚੇਅਰਮੈਨ)ਗੁਰਮੀ੍ਰਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ ) ਨੇ ਵਿਦਿਆਰਥੀਆਂ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ।