ਅਪਡੇਟ : ਕਸਬਾ ਰਈਆ ਨਜ਼ਦੀਕ ਪੁਲਿਸ ਮੁਕਾਬਲਾ, ਇੱਕ ਗੈਂਗਸਟਰ ਮਾਰਿਆ ਗਿਆ, ਦੂਸਰਾ ਕਾਬੂ
ਪੁਲਿਸ ਏਐਸਆਈ ਜ਼ਖਮੀ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ,24 ਨਵੰਬਰ 2025 : ਅੱਜ ਸਵੇਰੇ ਰਈਆ ਨਿੱਜਰ ਲਿੰਕ ਰੋਡ ਤੇ ਪਿੰਡ ਨਿੱਜਰ ਕੋਲ ਹੋਏ ਪੁਲਿਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਅਤੇ ਇੱਕ ਨੂੰ ਕਾਬੂ ਕੀਤਾ ਇਸ ਮੌਕੇ ਇੱਕ ਪੁਲਿਸ ਏਐਸਆਈ ਜਖਮੀ ਹੋਇਆ।
ਡੀਆਈਜੀ ਬਾਰਡਰ ਰੇਂਜ ਸ੍ਰੀ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਏਰੀਏ ਵਿੱਚ ਕੁਝ ਲੋਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਇਸ ਸਬੰਧੀ ਪੁਲਿਸ ਪਾਰਟੀ ਵੱਲੋਂ ਪਿੰਡ ਨਿੱਜਰ ਕੋਲ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਦੋ ਵਹੀਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਰੋਕਣ ਦੀ ਬਜਾਏ ਪੁਲਿਸ ਪਾਰਟੀ ਦੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਈਰਿੰਗ ਵਿੱਚ ਰਾਜਨ ਬਿੱਲਾ ਉਰਫ ਰਾਜਾ ਵਾਸੀ ਪੱਟੀ ਨਾਮੀ ਗੈਂਗਸਟਰ ਮਾਰਿਆ ਗਿਆ ਅਤੇ ਉਸ ਦਾ ਸਾਥੀ ਸ਼ੰਮੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮੌਕੇ ਸ਼ੰਕਰ ਏਐਸਆਈ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਕਲੇਰ ਹਸਪਤਾਲ ਰਈਆ ਲਿਆਂਦਾ ਗਿਆ ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਵਿਦੇਸ਼ ਵਿੱਚ ਬੈਠੇ ਕਿਸੇ ਆਕਾ ਦੇ ਕਹਿਣ ਤੇ ਕੰਮ ਕਰ ਰਹੇ ਸਨ ਅਤੇ ਪਿੰਡ ਧੂਲਕਾ ਵਿੱਚ ਮਨਜੀਤ ਸਿੰਘ ਦੇ ਪਰਿਵਾਰ ਤੋਂ 50 ਲੱਖ ਦੀ ਫਰੌਤੀ ਮੰਗੀ ਸੀ ਉਹਨਾਂ ਵੱਲੋਂ ਨਾ ਦਿੱਤੇ ਜਾਣ ਤੇ ਮਨਜੀਤ ਸਿੰਘ ਨੂੰ ਮਾਰ ਦਿੱਤਾ ਸੀ ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਵੱਲੋਂ ਮੌਕੇ ਤੇ ਦੋ ਹਥਿਆਰ ਬਰਾਮਦ ਕੀਤੇ ਗਏ । ਇਸ ਮੌਕੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਹੇਲ ਮੀਰ, ਗੁਰਵਿੰਦਰ ਸਿੰਘ ਨਾਗਰਾ, ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਅਤੇ ਹੋਰ ਪੁਲਿਸ ਪਾਰਟੀ ਮੌਜੂਦ ਸੀ।