ਔਰਤਾਂ ਦੀ ਸਿਹਤ, ਸਫਾਈ ਅਤੇ ਜਾਗਰੂਕਤਾ ਕੈਂਪ ਵਿੱਚ ਰੋਜ਼ਗਾਰ ਵਿਭਾਗ ਵੀ ਲਗਾਏਗਾ ਵਿਸ਼ੇਸ਼ ਸਟਾਲ
ਰੋਹਿਤ ਗੁਪਤਾ
ਗੁਰਦਾਸਪੁਰ, 19 ਜਨਵਰੀ 2025 - ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਮਿਤੀ 21 ਜਨਵਰੀ 2025 ਨੂੰ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਔਰਤਾਂ ਲਈ ਸਿਹਤ, ਸਫਾਈ ਅਤੇ ਜਾਗਰੂਕਤਾ ਕੈਂਪ ਅਯੋਜਿਤ ਕਤਿਾ ਜਾ ਰਿਹਾ ਹੈ। ਇਸ ਕੈਂਪ ਵਿਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਔਰਤਾਂ ਲਈ ਵਿਸ਼ੇਸ ਰਜਿਸਟ੍ਰੇਸ਼ਨ ਅਤੇ ਪਲੇਸਮੈਟ ਦਾ ਸਟਾਲ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਆ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਨੌਂਕਰੀ ਦੀਆਂ ਚਾਹਵਾਨ ਲੜਕੀਆਂ/ਔਰਤਾਂ ਇਸ ਕੈਂਪ ਵਿਚ ਪਹੁੰਚ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੀਆਂ ਹਨ । ਉਹਨਾਂ ਅੱਗੇ ਦੱਸਿਆ ਕਿ ਇਸ ਕੈਂਪ ਵਿਚ ਚਾਰ ਕੰਪਨੀਆਂ ਨੂੰ ਵੀ ਬੁਲਾਇਆ ਗਿਆ ਹੈ, ਜੋ ਕਿ ਮੌਕੇ 'ਤੇ ਹੀ ਇੰਟਰਵਿਊ ਕਰਨਗੀਆਂ ਅਤੇ ਚੁਣੀਆਂ ਗਈਆਂ ਲੜਕੀਆਂ ਨੂੰ ਆਫਰ ਲੈਟਰ ਵੀ ਦਿਤੇ ਜਾਣਗੇ।
ਇਹ ਕੰਪਨੀਆਂ ਮਸ਼ੀਨ ਉਪਰੇਟਰ, ਕਸਟੂਮਰ ਕੇਅਰ ਐਗਜੀਕਿਊੂਟਿਵ, ਸਕਿਊਰਟੀ ਗਾਰਡ, ਕੰਪਿਊਟਰ ਉਪਰੇਟਰ ਦੀ ਅਸਾਮੀਆਂ ਲਈ ਇੰਟਰਵਿਊ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹਨਾਂ ਅਸਾਮੀਆਂ ਲਈ ਯੋਗਤਾ ਦਸਵੀ, ਬਾਹਰੀਂ, ਗ੍ਰੈਜੂਏਸਨ ਅਤੇ ਉਮਰ ਦੀ ਹੱਦ 18 ਤੋਂ 37 ਸਾਲ ਰੱਖੀ ਗਈ ਹੈ। ਇਸ ਲਈ ਚਾਹਵਾਨ ਲੜਕੀਆਂ ਮਿਤੀ 21.01.2025 ਨੂੰ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਆਪਣੇ ਸਰਟੀਫਿਕੇਟਾਂ ਦੀਆਂ ਅਸਲ ਅਤੇ ਫੋਟੋ ਕਾਪੀ ਲੈ ਕੇ ਇੰਟਰਵਿਊ ਲਈ ਪਹੁੰਚਣ ਅਤੇ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।