ਏਅਰ ਇੰਡੀਆ 'ਚ ਵੱਡਾ ਐਕਸ਼ਨ: 3 ਸੀਨੀਅਰ ਅਫ਼ਸਰ ਹਟਾਏ, ਦਿੱਤੀ ਚੇਤਾਵਨੀ
ਲਾਇਸੈਂਸ ਵਾਪਸ ਲੈਣ ਦੀ ਦਿੱਤੀ ਚੇਤਾਵਨੀ
ਨਵੀਂ ਦਿੱਲੀ, 21 ਜੂਨ 2025 : ਭਾਰਤ ਦੀ ਸਿਵਲ ਏਵੀਏਸ਼ਨ ਨਿਗਰਾਨੀ ਸੰਸਥਾ ਡੀਜੀਸੀਏ (DGCA) ਨੇ ਏਅਰ ਇੰਡੀਆ ਦੇ ਤਿੰਨ ਸੀਨੀਅਰ ਅਫ਼ਸਰ, ਜਿਨ੍ਹਾਂ ਵਿੱਚ ਇੱਕ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਸ਼ਾਮਲ ਹੈ, ਨੂੰ ਤੁਰੰਤ ਉਨ੍ਹਾਂ ਦੀਆਂ ਫਲਾਈਟ ਕਰੂ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਜੁੜੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ।
ਕਾਰਵਾਈ ਦਾ ਕਾਰਨ
ਡੀਜੀਸੀਏ ਨੇ ਆਪਣੀ ਜਾਂਚ ਵਿੱਚ ਪਤਾ ਲਗਾਇਆ ਕਿ ਏਅਰ ਇੰਡੀਆ ਵੱਲੋਂ ਫਲਾਈਟ ਕਰੂਜ਼ ਦੀ ਸ਼ਡਿਊਲਿੰਗ ਵਿੱਚ ਗੰਭੀਰ ਗਲਤੀਆਂ ਹੋਈਆਂ—ਜਿਵੇਂ ਕਿ ਪਾਇਲਟਾਂ ਨੂੰ ਬਿਨਾਂ ਵੈਧ ਲਾਇਸੈਂਸ, ਲਾਜ਼ਮੀ ਆਰਾਮ ਜਾਂ ਨਵੀਨਤਮ ਉਡਾਣ ਅਨੁਭਵ ਤੋਂ ਬਿਨਾਂ ਉਡਾਣਾਂ ਲਈ ਤਾਇਨਾਤ ਕਰ ਦਿੱਤਾ ਗਿਆ। ਇਹ ਗਲਤੀਆਂ ਨਵੇਂ ਕਰੂ ਮੈਨੇਜਮੈਂਟ ਸਿਸਟਮ 'ਤੇ ਬਦਲਾਅ ਤੋਂ ਬਾਅਦ ਆਈਓਸੀਸੀ (IOCC) ਆਡਿਟ ਦੌਰਾਨ ਸਾਹਮਣੇ ਆਈਆਂ।
ਡੀਜੀਸੀਏ ਨੇ ਇਹ ਵੀ ਆਖਿਆ ਕਿ ਇਨ੍ਹਾਂ ਦੇ ਲਾਈਸੈਂਸ ਵੀ ਰੱਦ ਕੀਤੇ ਜਾ ਸਕਦੇ ਹਨ।