ਮੁੱਲਾਂਪੁਰ ਦੇ ਲਾਗਲੇ ਪਿੰਡ ਦੇ ਡੇਰੇ ਦੇ ਸਾਧ ਦਾ ਮਸਲਾ ਵਧਿਆ: ਅਸ਼ਲੀਲ ਵੀਡੀਓ ਵਾਇਰਲ, ਪਰਚਾ ਦਰਜ
ਦੀਪਕ ਜੈਨ
ਜਗਰਾਉਂ, 20 ਜੂਨ 025 - ਕੁਝ ਦਿਨ ਪਹਿਲਾਂ ਹੀ ਸੁਰਖੀਆਂ ਵਿੱਚ ਆਇਆ ਮੁੱਲਾਂਪੁਰ ਦੇ ਲਾਗਲੇ ਇੱਕ ਪਿੰਡ ਦਾ ਡੇਰਾ ਜਿਸਦੇ ਮੁਖੀ ਬਾਬਾ ਸ਼ੰਕਰਾਨੰਦ ਵੱਲੋਂ ਇੱਕ ਕਮਰੇ ਵਿੱਚ ਬੰਦ ਇੱਕ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ ਸਨ। ਜਿਸ ਕਾਰਨ ਇਹ ਡੇਰਾ ਮੁਖੀ ਜਿਸ ਨੂੰ ਇਲਾਕੇ ਦੀ ਸੰਗਤ ਸੰਤ ਕਰਕੇ ਪੂਜਦੀ ਸੀ ਅਤੇ ਉਸੇ ਸੰਗਤ ਵੱਲੋਂ ਉਸ ਦੇ ਖਿਲਾਫ ਰੋਸ ਪ੍ਰਗਟ ਕਰਦਿਆਂ ਹੋਇਆਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਉਸ ਦੇ ਕੀਤੇ ਕਾਰਨਾਮੇ ਦੇ ਖਿਲਾਫ ਕਾਰਵਾਈ ਕਰਨ ਅਤੇ ਉਸ ਦੇ ਖਿਲਾਫ ਮੁਕਦਮਾ ਦਰਜ ਕਰਨ ਦੀ ਵੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ।
ਜਿਸ ਤੇ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਹੁਕਮ ਜਾਰੀ ਕਰਕੇ ਥਾਣਾ ਦਾਖਾ ਵਿਖੇ ਸੁਆਮੀ ਸ਼ੰਕਰਾਨੰਦ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਇਸ ਮਾਮਲੇ ਦੀ ਪੜਤਾਲ ਵੀ ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਵੱਲੋਂ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਸ਼ੰਕਰਾਨੰਦ ਵੀ ਆਪਣੇ ਖਿਲਾਫ ਮੁਕਦਮਾ ਦਰਜ ਹੋਣ ਤੋਂ ਪਹਿਲਾਂ ਹੀ ਰੂਹ ਪੋਸ਼ ਹੋ ਗਿਆ ਸੀ।
ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਸੰਪਰਦਾਇ ਦੇ ਪੂਰੇ ਭਾਰਤ ਵਿੱਚ ਕਈ ਡੇਰੇ ਹਨ ਅਤੇ ਵੱਡੀ ਗਿਣਤੀ ਵਿੱਚ ਇਹਨਾਂ ਦੇ ਸੰਤ ਮਹਾਂਪੁਰਸ਼ ਡੇਰਿਆ ਅੰਦਰ ਰਹਿੰਦੇ ਹਨ ਅਤੇ ਡੇਰਿਆਂ ਦੇ ਨਾਮ ਉੱਤੇ ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਵੀ ਖਰੀਦ ਕੀਤੀਆਂ ਜਾਂਦੀਆਂ ਹਨ। ਪ੍ਰੰਤੂ ਸੰਕਰਾਂ ਨੰਦ ਨੇ ਲੋਕਾਂ ਦੇ ਦਾਨ ਨਾਲ ਜਾਇਦਾਦਾਂ ਖਰੀਦਣ ਲਈ ਡੇਰਿਆਂ ਦੀ ਥਾਂ ਤੇ ਆਪਣੇ ਨਿੱਜੀ ਲਿਹਾਜ ਵਾਲੇ ਮਰਦਾਂ ਅਤੇ ਔਰਤਾਂ ਦੇ ਨਾਮ ਤੇ ਜਾਇਦਾਦਾਂ ਖਰੀਦ ਕੀਤੀਆਂ ਹਨ।
ਇਸ ਡੇਰੇ ਦਾ ਮੁੱਖ ਅਸਥਾਨ ਰਾਜਸਥਾਨ ਦੇ ਇਕ ਸ਼ਹਿਰ ਅੰਦਰ ਹੈ ਜਿੱਥੋਂ ਦੇ ਮੁਖੀ ਮਹੰਤ ਦਿਆ ਸਾਗਰ ਨੇ ਕਿਹਾ ਹੈ ਕਿ ਸ਼ੰਕਰਾ ਨੰਦ ਨੇ ਜਿੱਥੇ ਸੰਗਤਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ ਉੱਥੇ ਉਸ ਨੇ ਆਪਣੇ ਸੰਪਰਦਾਏ ਨਾਲ ਅਤੇ ਸੰਤ ਸਮਾਜ ਨਾਲ ਵੀ ਕਰੋੜਾਂ ਰੁਪਈਆਂ ਦੀਆਂ ਠੱਗੀਆਂ ਕੀਤੀਆਂ ਹਨ। ਜਿਸ ਦੀ ਉਹ ਪੜਤਾਲ ਕਰਵਾਉਣਗੇ। ਉਹਨਾਂ ਕਿਹਾ ਕਿ ਇਸ ਪਖੰਡੀ ਨੂੰ ਪਹਿਲਾਂ ਹੀ ਉਹਨਾਂ ਵੱਲੋਂ ਗੱਦੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ।