ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਅੰਤਰ ਰਾਸ਼ਟਰੀਯ ਯੋਗ ਦਿਵਸ ਮੌਕੇ ਯੋਗ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2025 : ਅੱਜ ਅੰਤਰ ਰਾਸ਼ਟਰੀਯ ਯੋਗ ਦਿਵਸ ਸੰਤ ਨਿਰੰਕਾਰੀ ਸਤਸੰਗ ਭਵਨ, ਮਲੋਟ ਰੋਡ ਬਠਿੰਡਾ ਵਿਖੇ ਯੋਗਾ ਕੈਂਪ ਲਾਇਆ ਗਿਆ ਜਿਸ ਵਿੱਚ ਨਿਰੰਕਾਰੀ ਮਿਸ਼ਨ ਦੇ ਸਮੂਹ ਸੇਵਾਦਾਰਾਂ ਨੇ ਹਿੱਸਾ ਲਿਆ। ਇਸ ਯੋਗਾ ਕੈਂਪ ਵਿਚ ਯੋਗ ਗੁਰੂ ਰਾਧੇ ਸ਼ਾਮ ਨੇ ਸਮੂਹ ਨੂੰ ਯੋਗ ਅਭਿਆਸ ਕਰਵਾਇਆ । ਇਸ ਮੌਕੇ ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ ਪੀ ਦੁੱਗਲ ਨੇ ਦੱਸਿਆ ਕਿ ਕਿ ਯੋਗ ਦਾ ਮਤਲਬ ਹੈ ਜੋੜਨਾ ਅਤੇ ਨਿਰੰਕਾਰੀ ਮਿਸ਼ਨ ਪਹਿਲਾਂ ਹੀ ਵਿਛੜੀ ਹੋਈ ਆਤਮਾ ਨੂੰ ਇਸ ਪ੍ਰਭੂ ਪ੍ਰਮਾਤਮਾ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਧਰਮ ਜੋੜਦਾ ਹੈ ਤੋੜਦਾ ਨਹੀਂ, ਇਹ ਹੀ ਨਿਰੰਕਾਰੀ ਮਿਸ਼ਨ ਦਾ ਸੰਦੇਸ਼ ਹੈ।
ਸ੍ਰੀ ਦੁਗੱਲ ਨੇ ਦਸਿਆ ਕਿ ਯੋਗ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਨਾਲ ਮੁਟਾਪਾ ਨਹੀਂ ਆਉਂਦਾ ਅਤੇ ਸਰੀਰ ਸੁਡੋਲ, ਤੰਦਰੁਸਤ ਅਤੇ ਨਿਰੋਗ ਰਹਿੰਦਾ ਹੈ ਅਤੇ ਮਨ ਤੇ ਆਤਮਾ ਸਵੱਛ, ਨਿਰਮਲ ਰਹਿੰਦੀ ਹੈ। ਉਨ੍ਹਾਂ ਦਸਿਆ ਕਿ ਨਿਰੰਕਾਰੀ ਮਿਸ਼ਨ ਲਗਾਤਾਰ ਅਧਿਆਤਮਕ ਜਾਗ੍ਰਿਤੀ ਦੇ ਨਾਲ ਨਾਲ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਨੇ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਏ ਦਸਿਆ ਕਿ ਆਪਣੇ ਜੀਵਨ ਵਿੱਚ ਯੋਗ ਨੂੰ ਅਪਨਾਉਣ ਨਾਲ "ਸਿਹਤਮੰਦ ਤਨ, ਸੁਖਾਲਾ ਜੀਵਨ" ਸਾਨੂੰ ਆਪਣੇ ਸਰੀਰ ਨੂੰ ਨਿਰੰਕਾਰ ਪ੍ਭੂ ਦੀ ਅਨਮੋਲ ਦਾਤ ਸਮਝਕੇ ਇਸ ਨੂੰ ਨਿਰੋਗ ਤੇ ਤੰਦਰੁਸਤ ਬਣਾਏ ਰਖਣਾ ਹੈ।
ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਬਠਿੰਡਾ ਦੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਦਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਸੰਪੂਰਣ ਭਾਰਤ ਵਰਸ਼ 'ਚ ਨਿਰੰਕਾਰੀ ਮਿਸ਼ਨ ਦੀਆਂ ਬਰਾਂਚਾ ਵੱਲੋਂ ਲਗਭਗ 1000 ਸ਼ਹਿਰਾਂ ਵਿੱਚ ਬੜੇ ਉਤਸਾਹ ਨਾਲ ਯੋਗ ਕੀਤਾ ਗਿਆ। ਯੋਗਾ ਇਕ ਅਜਿਹਾ ਅਭਿਆਸ ਹੈ ਜਿਸ ਦੁਆਰਾ ਆਤਮਿਕ, ਸਰੀਰਕ, ਮਾਨਸਿਕ ਅਤੇ ਅਧਿਆਤਮਕ ਸਿਹਤ ਦਾ ਸੰਤੁਲਨ ਸਹੀ ਰਹਿੰਦਾ ਹੈ। ਯੋਗ ਨੂੰ ਨਿਯਮਤ ਰੂਪ ਵਿੱਚ ਅਭਿਆਸ ਕਰਨ ਨਾਲ ਵਿਅਕਤੀ ਤੰਦਰੁਸਤ, ਨਿਰੋਗ ਅਤੇ ਤਨਾਅ ਮੁਕਤ ਜੀਵਨ ਬਤੀਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੀਵਨ ਨਿਰਵਾਹ ਕਰਨ ਲਈ ਹਰੇਕ ਚੀਜ਼ ਦੀ ਜਰੂਰਤ ਹੁੰਦੀ ਹੈ ਉਸੇ ਤਰ੍ਹਾਂ ਯੋਗ ਨੂੰ ਅਪਨਾਉਣ ਨਾਲ ਤਨ ਨੂੰ ਤੰਦਰੁਸਤੀ ਅਤੇ ਮਨ ਨੂੰ ਸ਼ਾਤੀ ਮਿਲਦੀ ਹੈ।